Holika Dahan 2023: ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਹੁੰਦਾ ਹੈ ਹੋਲਿਕਾ ਦਹਿਣ, ਜਾਣੋ ਪੂਰੀ ਕਹਾਣੀ
ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਹਰ ਕੋਈ ਉਤਾਵਲਾ ਨਜ਼ਰ ਆ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਿਉਹਾਰ ਦੇ ਇਤਿਹਾਸਿਕ ਮਹੱਤਵ ਦੇ ਬਾਰੇ ।ਇਸ ਤਿਉਹਾਰ ਵੀ ਆਪਸੀ ਭਾਈਚਾਰੇ ਅਤੇ ਮਿਲਾਪ ਦਾ ਤਿਉਹਾਰ ਹੈ।
Holika Dahan 2023: ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਹਰ ਕੋਈ ਉਤਾਵਲਾ ਨਜ਼ਰ ਆ ਰਿਹਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਿਉਹਾਰ ਦੇ ਇਤਿਹਾਸਿਕ ਮਹੱਤਵ ਦੇ ਬਾਰੇ ।ਇਸ ਤਿਉਹਾਰ ਵੀ ਆਪਸੀ ਭਾਈਚਾਰੇ ਅਤੇ ਮਿਲਾਪ ਦਾ ਤਿਉਹਾਰ ਹੈ ।
ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਇਹ ਇੱਕ ਮਿਥਹਾਸਿਕ ਕਥਾ 'ਤੇ ਅਧਾਰਿਤ ਹੈ। ਹੋਲਿਕਾ ਦਹਿਣ ਇੱਕ ਭਗਵਾਨ 'ਤੇ ਭਗਤ ਦੇ ਵਿਸ਼ਵਾਸ ਦੀ ਕਹਾਣੀ ਨੂੰ ਦਰਸਾਉਂਦਾ ਹੈ।
ਹੋਲਿਕਾ ਨੂੰ ਅੱਗ 'ਚ ਨਾਂ ਸੜਨ ਦਾ ਵਰਦਾਨ ਹਾਸਿਲ ਸੀ।ਪ੍ਰਹਲਾਦ ਜੋ ਕਿ ਪ੍ਰਮਾਤਮਾ ਦਾ ਭਗਤ ਸੀ,ਪਰ ਉਸ ਨੂੰ ਲੈ ਕੇ ਉਸ ਦੀ ਭੂਆ ਬਲਦੀ ਅੱਗ 'ਚ ਬੈਠ ਗਈ ।
ਹੋਲਿਕਾ ਦਹਿਨ ਦੀ ਕਥਾ
ਕਥਾ ਅਨੁਸਾਰ ਪ੍ਰਾਚੀਨ ਕਾਲ ਵਿੱਚ ਹਿਰਣੇਕਸ਼ਿਯਪ ਨਾਮ ਦਾ ਇੱਕ ਦੈਂਤ ਰਾਜਾ ਸੀ। ਉਸ ਨੇ ਅਹੰਕਾਰ ਵਿੱਚ ਆ ਕੇ ਰੱਬ ਹੋਣ ਦਾ ਦਾਅਵਾ ਕੀਤਾ ਸੀ। ਹਿਰਣੇਕਸ਼ਿਯਪ ਨੇ ਰਾਜ ਵਿੱਚ ਭਗਵਾਨ ਦਾ ਨਾਮ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਪਰ ਹਿਰਣੇਕਸ਼ਿਯਪ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਭਗਤ ਸੀ।
ਹਿਰਣੇਕਸ਼ਿਯਪ ਦੀ ਭੈਣ ਸੀ ਹੋਲਿਕਾ ਜਿਸ ਨੂੰ ਅੱਗ ਵਿੱਚ ਨਾ ਭਸਮ ਹੋਣ ਦਾ ਵਰਦਾਨ ਮਿਲਿਆ। ਹਿਰਣੇਕਸ਼ਿਯਪ ਪ੍ਰਹਿਲਾਦ ਦੀ ਪ੍ਰਮਾਤਮਾ ਪ੍ਰਤੀ ਭਗਤੀ ਤੋਂ ਪ੍ਰੇਸ਼ਾਨ ਸੀ। ਉਸਨੇ ਬਹੁਤ ਕੋਸ਼ਿਸ ਕੀਤੀ ਸੀ ਪ੍ਰਹਿਲਾਦ ਨੂੰ ਭਗਤੀ ਦੇ ਮਾਰਗ ਤੋਂ ਹਟਾਉਣ ਦੀ। ਇੱਕ ਵਾਰ ਹਿਰਣੇਕਸ਼ਿਯਪ ਨੇ ਹੋਲਿਕਾ ਨੂੰ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠਣ ਦਾ ਹੁਕਮ ਦਿੱਤਾ ਪਰ ਅੱਗ ਵਿਚ ਬੈਠਣ 'ਤੇ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਹੋਲਿਕਾ ਦਹਿਨ ਭਗਵਾਨ ਭਗਤ ਪ੍ਰਹਿਲਾਦ ਦੀ ਯਾਦ ਵਿੱਚ ਕੀਤਾ ਜਾਣ ਲੱਗਾ।