ਹੋਲੇ ਮਹੱਲੇ ਦੀਆਂ ਰੌਣਕਾਂ, ਖਾਲਸੇ ਦੇ ਰੰਗ ‘ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ‘ਚ ਹੋਲੇ ਮਹੱਲੇ ਨੂੰ ਲੈ ਕੇ ਖ਼ਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਜਿਸ ‘ਚ ਨਿਹੰਗ ਸਿੰਘਾਂ ਦਾ ਉਤਸ਼ਾਹ ਵੇਖਣ ਲਾਇਕ ਹੈ ।

By  Shaminder March 6th 2023 02:07 PM

ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ‘ਚ ਹੋਲੇ ਮਹੱਲੇ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸੇ ਲੜੀ ਦੇ ਤਹਿਤ ਵੱਡੀ ਗਿਣਤੀ ‘ਚ ਸ਼ਰਧਾਲੂ ਹੋਲਾ ਮਹੱਲਾ (Hola Mohalla) ਮਨਾਉਣ ਦੇ ਲਈ ਸ੍ਰੀ ਅਨੰਦਪੁਰ ਸਾਹਿਬ ‘ਚ ਪਹੁੰਚ ਰਹੇ ਹਨ । ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸਵੇਰੇ ਤੜਕਸਾਰ ਢੋਲ, ਨਗਾੜਿਆਂ ਦੀ ਥਾਪ ਦੇ ਨਾਲ ਹੋ ਚੁੱਕੀ ਹੈ । ਹੋਲਾ ਮਹੱਲਾ 3 ਤੋਂ ਅੱਠ ਮਾਰਚ ਤੱਕ ਮਨਾਇਆ ਜਾ ਰਿਹਾ ਹੈ ।


ਹੋਰ ਪੜ੍ਹੋ :  ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਬਰਸੀ ‘ਤੇ ਕੀਤਾ ਯਾਦ, ਕਿਹਾ ‘ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਚਾਰ ਸਾਲ ਹੋ ਗਏ’

ਨਿਹੰਗ ਸਿੰਘਾਂ ‘ਚ ਉਤਸ਼ਾਹ

ਸ੍ਰੀ ਅਨੰਦਪੁਰ ਸਾਹਿਬ ‘ਚ ਹੋਲੇ ਮਹੱਲੇ ਨੂੰ ਲੈ ਕੇ ਖ਼ਾਸ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਜਿਸ ‘ਚ ਨਿਹੰਗ ਸਿੰਘਾਂ ਦਾ ਉਤਸ਼ਾਹ ਵੇਖਣ ਲਾਇਕ ਹੈ । ਨਿਹੰਗ ਸਿੰਘ ਗਤਕੇ ਦੇ ਜੌਹਰ ਦੇ ਨਾਲ-ਨਾਲ ਹੋਲੇ ਮਹੱਲੇ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆ ਰਹੇ ਹਨ ।  


ਵੀਡੀਓ ਵੇਖਣ ਦੇ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.facebook.com/reel/146231121665374

ਸ਼ਰਧਾਲੂਆਂ ਦੀ ਸਹੂਲਤ ਲਈ ਪੁਲਿਸ ਕੰਟਰੋਲ ਰੂਮ 

ਹੋਲੇ ਮਹੱਲੇ ‘ਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਖ਼ਾਸ ਇੰਤਜ਼ਾਮ ਕੀਤੇ ਗਏ ਹਨ ।ਪਹਿਲੇ ਪੜਾਅ ਦੇ ਦੌਰਾਨ ਹੋਲੇ ਮਹੱਲੇ ਦਾ ਤਿਉਹਾਰ ਤਿੰਨ ਤੋਂ ਪੰਜ ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ।


ਇਸ ਤੋਂ ਬਾਅਦ ਦੂਜੇ ਪੜਾਅ ਦੀ ਸ਼ੁਰੂਆਤ ਹੋਵੇਗੀ। 8 ਮਾਰਚ ਨੂੰ ਮਹੱਲਾ ਕੱਢਿਆ ਜਾਵੇਗਾ । ਜਿਸ ‘ਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੇ ਭਾਗ ਲੈਣ ਦੀ ਉਮੀਦ ਹੈ ।  






Related Post