Heeramandi: ਸੰਜੇ ਲੀਲਾ ਭੰਸਾਲੀ ਨੇ 'ਹੀਰਾ ਮੰਡੀ' ਤੋਂ ਸ਼ੇਅਰ ਕੀਤੀ ਲੀਡ ਅਭਿਨੇਤਰਿਆਂ ਦੀ ਪਹਿਲੀ ਝਲਕ, ਵੇਖੋ ਤਸਵੀਰਾਂ
ਬਾਲੀਵੁੱਡ ਦੇ ਦਿੱਗਜ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਆਪਣੇ ਕਈ ਸਾਲਾਂ ਪੁਰਾਣੇ ਸੁਫਨੇ ਨਾਲ ਦਰਸ਼ਕਾਂ ਦੇ ਵਿਚਕਾਰ ਆਉਣ ਲਈ ਤਿਆਰ ਹਨ। ਸੰਜੇ ਲੀਲਾ ਭੰਸਾਲੀ ਨੇ ਆਪਣੇ ਫੈਨਜ਼ ਨਾਲ ਆਪਣੇ ਡ੍ਰੀਮ ਪ੍ਰੋਜੈਕਟ 'ਹੀਰਾਮੰਡੀ' ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।
Heeramandi First Look: ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਆਪਣੇ ਸਾਲਾਂ ਪੁਰਾਣੇ ਸੁਪਨੇ ਨਾਲ ਤੁਹਾਡੇ ਸਾਰਿਆਂ ਦੇ ਵਿਚਕਾਰ ਆਉਣ ਲਈ ਤਿਆਰ ਹਨ। ਭੰਸਾਲੀ ਦੇ ਡ੍ਰੀਮ ਪ੍ਰੋਜੈਕਟ 'ਹੀਰਾਮੰਡੀ' ਦੀ ਪਹਿਲੀ ਝਲਕ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ।
ਦੱਸ ਦਈਏ ਕਿ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਤੋਂ ਬਾਅਦ ਸੰਜੇ ਲੀਲਾ ਭੰਸਾਲੀ 'ਹੀਰਾਮੰਡੀ' ਲੈ ਕੇ ਆ ਰਹੇ ਹਨ। ਇਸ ਫਿਲਮ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਸੀ। ਹਾਲਾਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕਦੋਂ ਰਿਲੀਜ਼ ਹੋਵੇਗੀ। ਪਰ ਹੁਣ ਫ਼ਿਲਮ ਨਿਰਮਾਤਾ ਨੇ 'ਹੀਰਾਮੰਡੀ' ਦਾ ਫਰਸਟ ਲੁੱਕ ਸਭ ਨਾਲ ਸਾਂਝਾ ਕੀਤਾ ਹੈ।
'ਹੀਰਾਮੰਡੀ' ਦੇ ਫਰਸਟ ਲੁੱਕ ਦਾ ਟੀਜ਼ਰ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਟੀਜ਼ਰ ਨੂੰ ਦੇਖਣ ਤੋਂ ਬਾਅਦ ਤੁਸੀਂ ਪੁਰਾਣੇ ਸਮੇਂ 'ਚ ਵਾਪਿਸ ਚਲੇ ਜਾਓਗੇ। ਟੀਜ਼ਰ 'ਚ ਮਨੀਸ਼ਾ ਕੋਇਰਾਲਾ, ਅਦਿਤੀ ਰਾਓ ਹੈਦਰੀ, ਰਿਚਾ ਚੱਢਾ, ਸੋਨਾਕਸ਼ੀ ਸਿਨਹਾ, ਸੰਜੀਦਾ ਸ਼ੇਖ ਅਤੇ ਸ਼ਰਮੀਨ ਸੇਗਲ ਨੂੰ ਰੌਇਲ ਲੁੱਕ ਵਿੱਚ ਵੇਖਿਆ ਜਾ ਸਕਦਾ ਹੈ। ਇਸ ਦੇ ਬੈਕਗ੍ਰਾਊਂਡ ਮਿਊਜ਼ਿਕ ਨਾਲ ਸਾਰੀਆਂ ਅਭਿਨੇਤਰੀਆਂ ਦੇ ਲੁੱਕ ਨੂੰ ਇੱਕ-ਇੱਕ ਕਰਕੇ ਦਿਖਾਇਆ ਗਿਆ ਹੈ। ਇਨ੍ਹਾਂ ਸਾਰੀਆਂ ਅਭਿਨੇਤਰੀਆਂ ਨੂੰ ਇਸ ਤਰ੍ਹਾਂ ਇਕੱਠੇ ਦੇਖਣਾ ਬਹੁਤ ਹੀ ਸ਼ਾਨਦਾਰ ਹੈ।
ਭੰਸਾਲੀ ਆਪਣੀਆਂ ਫਿਲਮਾਂ ਰਾਹੀਂ ਸਾਰਿਆਂ ਨੂੰ ਇਕ ਵੱਖਰੀ ਦੁਨੀਆ ਵਿੱਚ ਲੈ ਜਾਂਦੇ ਹਨ। ਇਸ ਟੀਜ਼ਰ ਦੇ ਨਾਂ ਅਤੇ ਫ਼ਿਲਮ ਤੋਂ ਹੀ ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਇਸ ਫ਼ਿਲਮ ਨੂੰ ਲੈ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਹੀਰਾਮੰਡੀ ਦੀ ਕਹਾਣੀ ਹਰ ਕਿਸੇ ਨੂੰ ਵੇਸਵਾਵਾਂ ਜਾਂ ਰਾਣੀਆਂ ਦੀ ਦੁਨੀਆ ਤੱਕ ਲੈ ਜਾਵੇਗੀ। ਹਰ ਕਿਸੇ ਦੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, "ਇੱਕ ਹੋਰ ਸਮਾਂ, ਇਕ ਹੋਰ ਯੁੱਗ, ਸੰਜੇ ਲੀਲਾ ਭੰਸਾਲੀ ਵੱਲੋਂ ਬਣਾਈ ਗਈ ਰਹੱਸਮਈ ਦੁਨੀਆ ਜਿਸ ਦਾ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ। ਇੱਥੇ ਹੀਰਾਮੰਡੀ ਦੀ ਖੂਬਸੂਰਤ ਅਤੇ ਦਿਲਚਸਪ ਦੁਨੀਆ ਦੀ ਇੱਕ ਝਲਕ ਹੈ। ਜਲਦ ਆ ਰਹੀ ਹੈ। "
ਹੋਰ ਪੜ੍ਹੋ: S K Bhagavan Death news: ਕੰਨੜ ਸਿਨੇਮਾ ਦੇ ਦਿੱਗਜ਼ ਫ਼ਿਲਮ ਨਿਰਦੇਸ਼ਕ 'S K Bhagavan' ਦਾ ਹੋਇਆ ਦਿਹਾਂਤ
ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਸੰਜੇ ਲੀਲਾ ਭੰਸਾਲੀ ਆਪਣੀਆਂ ਸ਼ਾਨਦਾਰ ਫਿਲਮਾਂ ਲਈ ਜਾਣੇ ਜਾਂਦੇ ਹਨ। ਉਹ ਹੁਣ ਤੱਕ ਉਹ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੇ ਹਨ। ਇਨ੍ਹਾਂ 'ਚ ਦੇਵਦਾਸ, ਪਦਮਾਵਤ, ਬਾਜੀਰਾਓ ਮਸਤਾਨੀ ਅਤੇ ਗੰਗੂਬਾਈ ਕਾਠੀਆਵਾੜੀ ਵਰਗੀਆਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।