ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਬਰਸੀ ‘ਤੇ ਕੀਤਾ ਯਾਦ, ਕਿਹਾ ‘ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਚਾਰ ਸਾਲ ਹੋ ਗਏ’
ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕੀਤਾ ਹੈ । ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਪਰਗਟ ਸਿੰਘ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।
ਹਰਜੀਤ ਹਰਮਨ (Harjit Harman)ਨੇ ਮਰਹੂਮ ਗੀਤਕਾਰ ਪਰਗਟ ਸਿੰਘ (Pargat Singh) ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕੀਤਾ ਹੈ । ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਪਰਗਟ ਸਿੰਘ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਅਸੀਂ ਚਹੁੰ ਕੁ ਦਿਨਾਂ ਦੇ ਮੇਲੀ ਆਖਿਰ ਮੁੜ ਜਾਣਾ,ਦੁਨੀਆ ਦਾ ਭਰਿਆ ਮੇਲਾ ਛੱਡ ਕੇ ਤੁਰ ਜਾਣਾ-ਪਰਗਟ ਸਿੰਘ’।
ਹੋਰ ਪੜ੍ਹੋ : ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਸਿੱਧੂ ਦੇ ਮਾਤਾ ਚਰਨ ਕੌਰ ਜੀ ਵੱਲੋਂ ਬਣਾਏ ਖਾਣੇ ਦਾ ਮਾਣਿਆ ਅਨੰਦ
ਹਰਜੀਤ ਹਰਮਨ ਨੇ ਅੱਗੇ ਲਿਖਿਆ ਕਿ ‘ਭਾਵੇਂ ਵਾਪਸ ਨਹੀਂ ਮੁੜਦੇ ਪਰ ਉਨ੍ਹਾਂ ਵੱਲੋਂ ਸਮਾਜ ਦੇ ਵਿੱਚ ਕੀਤੀਆਂ ਪੈੜਾਂ ਉਨ੍ਹਾਂ ਨੂੰ ਹਮੇਸ਼ਾ ਜਿੰਦਾ ਰੱਖਦੀਆਂ ਨੇ ।ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਅੱਜ ਪੂਰੇ ਚਾਰ ਸਾਲ ਹੋ ਗਏ, ਪਰ ਉਨ੍ਹਾਂ ਦੇ ਲਿਖੇ ਗੀਤ ਉਨ੍ਹਾਂ ਦਾ ਸਾਡੇ ਵਿੱਚ ਅੱਜ ਵੀ ਹੋਣ ਦਾ ਅਹਿਸਾਸ ਕਰਾਉਂਦੇ ਨੇ।ਮਿਸ ਯੂ ਬਾਈ ਪਰਗਟ ਸਿੰਘ’।
ਹਰਜੀਤ ਹਰਮਨ ਨੇ ਗਾਏ ਪਰਗਟ ਸਿੰਘ ਦੇ ਲਿਖੇ ਗੀਤ
ਪਰਗਟ ਸਿੰਘ ਬਹੁਤ ਹੀ ਵਧੀਆ ਲੇਖਣੀ ਦੇ ਮਾਲਕ ਸਨ । ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਸਨ ਜਿਨ੍ਹਾਂ ਨੂੰ ਆਪਣੀ ਆਵਾਜ਼ ਦੇ ਨਾਲ ਹਰਜੀਤ ਹਰਮ ਨੇ ਸ਼ਿੰਗਾਰਿਆ ਸੀ ।
‘ਜੱਟੀ’, ‘ਜਿੱਥੋਂ ਮਰਜ਼ੀ ਵੰਗਾ ਚੜ੍ਹਵਾ ਲਈਂ ਨੀਂ ਮਿੱਤਰਾਂ ਦਾ ਨਾਂਅ ਚੱਲਦਾ’ ਸਣੇ ਕਈ ਹਿੱਟ ਗੀਤ ਪਰਗਟ ਸਿੰਘ ਨੇ ਲਿਖੇ ਸਨ । ਜਿਸ ਨੂੰ ਹਰਜੀਤ ਹਰਮਨ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ । ਇੰਡਸਟਰੀ ‘ਚ ਗਾਇਕ ਅਤੇ ਗੀਤਕਾਰ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।