ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਗਿੱਪੀ ਗਰੇਵਾਲ, ਕਿਹਾ ‘ਤੁਹਾਡੇ ਤੋਂ ਬਗੈਰ ਅੱਜ 20 ਸਾਲ ਹੋ ਗਏ’
ਮਾਂ ਬਿਨ੍ਹਾਂ ਕੋਈ ਬੱਚੇ ਦੀ ਸਾਰ ਨਹੀਂ ਪੁੱਛਦਾ ਅਤੇ ਪਿਤਾ ਜਿਸ ਦੇ ਸਿਰ ‘ਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਜੇ ਉਸ ਦਾ ਸਾਇਆ ਸਿਰ ਤੋਂ ਉੱਠ ਜਾਵੇ ਤਾਂ ਬੱਚੇ ਨੂੰ ਕੁੱਛੜ ਚੁੱਕ ਕੇ ਮੇਲਾ ਵਿਖਾਉਣ ਅਤੇ ਉਸ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਵਾਲਾ ਕੋਈ ਨਹੀਂ ਰਹਿੰਦਾ ।
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਆਵੇ, ਬਾਪ ਸਿਰਾਂ ਤਾਜ ਮੁਹੰਮਦ…ਇਹ ਲਾਈਨਾਂ ਹਕੀਕਤ ਨੂੰ ਬਿਆਨ ਕਰਦੀਆਂ ਨੇ । ਕਿਉਂਕਿ ਮਾਂ ਬਿਨ੍ਹਾਂ ਕੋਈ ਬੱਚੇ ਦੀ ਸਾਰ ਨਹੀਂ ਪੱਛਦਾ ਅਤੇ ਪਿਤਾ ਜਿਸ ਦੇ ਸਿਰ ‘ਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਜੇ ਉਸ ਦਾ ਸਾਇਆ ਸਿਰ ਤੋਂ ਉੱਠ ਜਾਵੇ ਤਾਂ ਬੱਚੇ ਨੂੰ ਕੁੱਛੜ ਚੁੱਕ ਕੇ ਮੇਲਾ ਵਿਖਾਉਣ ਅਤੇ ਉਸ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਵਾਲਾ ਕੋਈ ਨਹੀਂ ਰਹਿੰਦਾ । ਇਨਸਾਨ ਕਿੰਨਾਂ ਵੀ ਵੱਡਾ ਆਦਮੀ ਕਿਉਂ ਨਾ ਬਣ ਜਾਵੇ ਪਰ ਉਸ ਨੂੰ ਮਾਪਿਆਂ ਦੀ ਲੋੜ ਹਮੇਸ਼ਾ ਹੀ ਰਹਿੰਦੀ ਹੈ । ਗਿੱਪੀ ਗਰੇਵਾਲ (Gippy Grewal) ਨੇ ਵੀ ਆਪਣੇ ਪਿਤਾ (Father)ਨੂੰ ਬਹੁਤ ਹੀ ਛੋਟੀ ਉਮਰ ‘ਚ ਗੁਆ ਲਿਆ ਸੀ ।
ਹੋਰ ਪੜ੍ਹੋ : ਦੀਪ ਸਿੱਧੂ ਦੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ, ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਹੋਏ ਸਿੱਧੂ ਦੇ ਪਿਤਾ
ਪਿਤਾ ਦੀ ਬਰਸੀ ‘ਤੇ ਹੋਏ ਭਾਵੁਕ
ਗਿੱਪੀ ਗਰੇਵਾਲ ਦੇ ਪਿਤਾ ਜੀ ਦੀ ਅੱਜ ਬਰਸੀ ਹੈ । ਇਸ ਮੌਕੇ ‘ਤੇ ਅਦਾਕਾਰ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਅੱਜ ਪੂਰੇ ਵੀਹ ਸਾਲ ਹੋ ਗਏ, ਤੁਹਾਡੇ ਤੋਂ ਬਗੈਰ, ਮਿਸ ਯੂ ਡੈਡ’।
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਵਿਦੇਸ਼ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਆਈ ਨਜ਼ਰ, ਵੇਖੋ ਖ਼ੂਬਸੂਰਤ ਤਸਵੀਰਾਂ
ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ
ਗਿੱਪੀ ਗਰੇਵਾਲ ਨੇ ਜਿਉਂ ਹੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਕਲਾਕਾਰਾਂ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ । ਅਦਾਕਾਰ ਧੀਰਜ ਕੁਮਾਰ ਨੇ ਇਸ ਤਸਵੀਰ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਕਿ ‘ਵੀਰੇ ਪਿਤਾ ਜਿੱਥੇ ਵੀ ਹੋਣ ਬਹੁਤ ਮਾਣ ਮਹਿਸੂਸ ਕਰਦੇ ਹੋਣਗੇ ।
ਉਹ ਤੁਹਾਡੇ ‘ਤੇ ਵਿਸ਼ਵਾਸ਼ ਕਰਦੇ ਸੀ ਅਤੇ ਤੁਸੀਂ ਉਨ੍ਹਾਂ ਦੇ ਵਿਸ਼ਵਾਸ਼ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ’। ਇਸ ਤੋਂ ਇਲਾਵਾ ਗਾਇਕਾ ਮਿਸ ਪੂਜਾ ਨੇ ਵੀ ਹੱਥ ਜੋੜਨ ਵਾਲਾ ਇਮੋਜੀ ਪੋਸਟ ਕਰਦੇ ਹੋਏ ਆਪਣਾ ਆਦਰ ਸਤਿਕਾਰ ਜਤਾਇਆ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਵੀ ਇਸ ‘ਤੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।