ਮਸ਼ਹੂਰ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, ਅਨੁਪਮ ਖੇਰ, ਰੇਣੂਕਾ ਸ਼ਹਾਣੇ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ
ਬਾਲੀਵੁੱਡ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਪ੍ਰਸਿੱਧ ਫ਼ਿਲਮਕਾਰ ਅਤੇ ਅਦਾਕਾਰ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਬਾਲੀਵੁੱਡ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਪ੍ਰਸਿੱਧ ਫ਼ਿਲਮਕਾਰ ਅਤੇ ਅਦਾਕਾਰ ਸਤੀਸ਼ ਕੌਸ਼ਿਕ (Satish Kaushik) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸਤੀਸ਼ ਕੌਸ਼ਿਕ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਫ਼ਿਲਮ ਨਿਰਦੇਸ਼ਕ ਵੀ ਸਨ ।
ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ ਸਤੀਸ਼ ਕੌਸ਼ਿਕ
ਉਹ ਜਿੱਥੇ ਇੱਕ ਬਿਹਤਰੀਨ ਅਦਾਕਾਰ ਸਨ, ਉੱਥੇ ਹੀ ਕਾਮੇਡੀ ਵੀ ਬਹੁਤ ਹੀ ਵਧੀਆ ਕਰਦੇ ਸਨ । ਉਨ੍ਹਾਂ ਦਾ ਜਨਮ ਹਰਿਆਣਾ ‘ਚ ਹੋਇਆ ਸੀ । ਬਾਲੀਵੁੱਡ ‘ਚ ਕੰਮ ਕਰਨ ਤੋਂ ਪਹਿਲਾਂ ਉਹ ਥਿਏਟਰ ਦੇ ਨਾਲ ਜੁੜੇ ਸਨ ਅਤੇ ਇੱਥੋਂ ਹੀ ਉਨ੍ਹਾਂ ਆਪਣੀ ਪਛਾਣ ਬਣਾਈ ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਦੇ ਪਿਤਾ ਜੀ ਦਾ ਹੋਇਆ ਦਿਹਾਂਤ, ਰੁਪਿੰਦਰ ਹਾਂਡਾ, ਐਮੀ ਵਿਰਕ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ
ਫ਼ਿਲਮ ਅਦਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ ਫ਼ਿਲਮ ‘ਮਿਸਟਰ ਇੰਡੀਆ’ ਤੋਂ ਮਿਲੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੀਵਾਨਾ ਮਸਤਾਨਾ ਫ਼ਿਲਮ ‘ਚ ਵੀ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਪੱਪੂ ਪੇਜਰ ਨਾਂਅ ਦੇ ਕਿਰਦਾਰ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।
ਕਈ ਅਵਾਰਡਾਂ ਦੇ ਨਾਲ ਨਵਾਜ਼ਿਆ ਗਿਆ
ਸਤੀਸ਼ ਕੌਸ਼ਿਕ ਨੂੰ ਫ਼ਿਲਮ ‘ਰਾਮ ਲਖਨ’ ਅਤੇ ‘ਸਾਜਨ ਚਲੇ ਸਸੂਰਾਲ’ ਦੇ ਲਈ ਬਿਹਤਰੀਨ ਕਾਮੇਡੀਅਨ ਦਾ ਅਵਾਰਡ ਵੀ ਮਿਲਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਬਤੌਰ ਕਾਮੇਡੀਅਨ ਵੀ ਕੰਮ ਕੀਤਾ ਸੀ । ਬਾਲੀਵੁੱਡ ‘ਚ 1983 ‘ਚ ਆਪਣੀ ਸ਼ੁਰੂਆਤ ਕਰਨ ਵਾਲੇ ਸਤੀਸ਼ ਕੌਸ਼ਿਕ ਨੇ ਸ਼ਸ਼ੀ ਦੇ ਨਾਲ ਵਿਆਹ ਕਰਵਾਇਆ ਸੀ ।
ਅਨੁਪਮ ਖੇਰ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ
ਉਨ੍ਹਾਂ ਦੇ ਦਿਹਾਂਤ ‘ਤੇ ਅਨੁਪਮ ਖੇਰ, ਰੇਣੂਕਾ ਸ਼ਹਾਣੇ ਸਣੇ ਕਈ ਹਸਤੀਆ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਫ਼ਿਲਮੀ ਦੁਨੀਆ ‘ਚ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।