ਪੀਟੀਸੀ ਪਲੇਅ ਐਪ ‘ਤੇ ਅਨੰਦ ਮਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ ਦਾ

ਪੀਟੀਸੀ ਬਾਕਸ (PTC Box Office) ਦੀ ਫ਼ਿਲਮ "ਲਾਟਰੀ" (Lottery)ਜੋ ਕਿ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਦੀ ਜ਼ਿੰਦਗੀ ਤੇ ਅਧਾਰਿਤ ਹੈ । ਉਸ ਨਸ਼ੇੜੀ ਦੇ ਨਾਲ ਇੱਕ ਸਕੂਲ ਜਾਣ ਵਾਲੇ ਬੱਚੇ ਦੀ ਮੁਲਾਕਾਤ ਹੁੰਦੀ ਹੈ ਜੋ ਨਸ਼ੇੜੀ ਨੂੰ ਟੀਕੇ ਲਗਾਉਂਦਾ ਵੇਖਦਾ ਹੈ ।

By  Shaminder February 20th 2023 06:56 PM -- Updated: February 20th 2023 06:58 PM

ਪੀਟੀਸੀ ਪਲੇਅ ਐਪ ਮਨੋਰੰਜਨ ਦਾ ਬਹੁਤ ਹੀ ਵਧੀਆ ਸਾਧਨ ਹੈ । ਪੀਟੀਸੀ ਬਾਕਸ (PTC Box Office) ਦੀ ਫ਼ਿਲਮ "ਲਾਟਰੀ" (Lottery)ਜੋ ਕਿ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਦੀ ਜ਼ਿੰਦਗੀ ਤੇ ਅਧਾਰਿਤ ਹੈ । ਉਸ ਨਸ਼ੇੜੀ ਦੇ ਨਾਲ ਇੱਕ ਸਕੂਲ ਜਾਣ ਵਾਲੇ ਬੱਚੇ ਦੀ ਮੁਲਾਕਾਤ ਹੁੰਦੀ ਹੈ ਜੋ ਨਸ਼ੇੜੀ ਨੂੰ ਟੀਕੇ ਲਗਾਉਂਦਾ ਵੇਖਦਾ ਹੈ । ਬੱਚੇ ਨੂੰ ਪਤਾ ਲੱਗਦਾ ਹੈ ਕਿ ਜਿਸ ਸ਼ਖਸ ਦੇ ਨਾਲ ਉਸ ਦੀ ਦੋਸਤੀ ਹੈ ਉਹ ਤਾਂ ਨਸ਼ੇੜੀ ਹੈ ।


ਹੋਰ ਪੜ੍ਹੋ  : ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ

ਜਿਸ ਤੋਂ ਬਾਅਦ ਇੱਕ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸਤੋਂ ਬਾਅਦ ਬੱਚਾ ਉਸ ਨੂੰ ਬਚਾਉਣ ਲਈ ਏਧਰ ਓਧਰ ਭੱਜਦਾ ਹੈ। ਹੁਣ ਤੋਤੀ ਨਾਮ ਦਾ ਇਹ ਬੱਚਾ ਉਸ ਨੂੰ ਬਚਾਉਣ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਕੀ ਤੋਤੀ ਆਪਣੇ ਨਸ਼ੇੜੀ ਦੋਸਤ ਦੇ ਇਲਾਜ ਦੇ ਲਈ ਵੱਡੀ ਰਕਮ ਇੱਕਠੀ ਕਰ ਪਾਏਗਾ । ਇਨ੍ਹਾਂ ਸਵਾਲਾਂ ਦਾ  ਜਵਾਬ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’‘ਚ ।


ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਵਿੰਦਰ ਮੰਡ, ਗੁਰਅਸੀਸ ਸਿੰਘ, ਰਮਨਦੀਪ ਜੱਗਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।  ਪੀਟੀਸੀ ਪਲੇਅ 'ਤੇ ਤੁਸੀਂ ਗੁਰਬਾਣੀ, ਸ਼ਬਦ, ਗੀਤ, ਫ਼ਿਲਮਾਂ ਆਦਿ ਦਾ ਆਨੰਦ ਮਾਣ  ਸਕਦੇ ਹੋ। 


ਇਸ ਸਾਰੇ ਸ਼ੋਅਜ਼ ਦਾ ਆਨੰਦ ਮਾਨਣ ਲਈ ਤੁਹਾਨੂੰ ਪੀਟੀਸੀ ਪਲੇਅ ਐਪ ਦੀ ਸਬਸਕ੍ਰਿਪਸ਼ਨ ਖਰੀਦਣੀ ਪਵੇਗੀ ਜੋ ਕਿ 49 ਰੁਪਏ ਪ੍ਰਤੀ ਮਹੀਨਾ ਅਤੇ 550 ਰੁਪਏ ਸਾਲਾਨਾ ਹੈ । ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਅਤੇ ਆਨੰਦ  ਮਾਣੋ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖਬਰਾਂ ਦਾ  ।




Related Post