ਦਲਜੀਤ ਕੌਰ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਜਲਦ ਦੂਜਾ ਵਿਆਹ ਰਚਾਉਣ ਜਾ ਰਹੀ ਅਦਾਕਾਰਾ
ਅਦਾਕਾਰਾ ਨੇ ਹੁਣ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਦਲਜੀਤ ਕੌਰ (Dalljiet Kaur) ਇਨ੍ਹੀਂ ਦਿਨੀਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਚਰਚਾ ਹੈ । ਉਹ ਅਗਲੇ ਮਹੀਨੇ ਯਾਨਿ ਕਿ ਮਾਰਚ ‘ਚ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ । ਵਿਦੇਸ਼ੀ ਮੂਲ ਦੇ ਨਿਖਿਲ ਪਟੇਲ(Nikhil Patel) ਦੇ ਨਾਲ ਉਹ ਦੂਜੀ ਵਾਰ ਵਿਆਹ ਰਚਾਏਗੀ । ਇਸ ਤੋਂ ਪਹਿਲਾਂ ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।
ਹੋਰ ਪੜ੍ਹੋ : ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ
ਦਲਜੀਤ ਨੇ ਬੇਟੇ ਜੈਡਨ ਦੇ ਨਾਲ ਸਾਂਝਾ ਕੀਤਾ ਵੀਡੀਓ
ਅਦਾਕਾਰਾ ਨੇ ਹੁਣ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : ਰਾਣਾ ਰਣਬੀਰ ਨੇ ਵਿਦੇਸ਼ ‘ਚ ਵਿਦਿਆਰਥੀਆਂ ਨੂੰ ਸਮਝਾਏ ‘ਦਸਤਾਰ’ ਦੇ ਅਸਲ ਅਰਥ, ਵੇਖੋ ਖੂਬਸੂਰਤ ਵੀਡੀਓ
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਗੌਡ ਬਲੈਸ ਯੂ’ ਜਦੋਂਕਿ ਇੱਕ ਹੋਰ ਨੇ ਲਿਖਿਆ ਕਿ ‘ਦੋਵੇਂ ਹਮੇਸ਼ਾ ਖੁਸ਼ ਰਹੋ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਮਾਂ ਪੁੱਤਰ ਦੇ ਵੀਡੀਓ ‘ਤੇ ਕੀਤੇ ਹਨ।
ਅਦਾਕਾਰਾ ਨਿਖਿਲ ਪਟੇਲ ਨੂੰ ਕਰ ਰਹੀ ਡੇਟ
ਦੱਸ ਦਈਏ ਕਿ ਅਦਾਕਾਰਾ ਦਲਜੀਤ ਕੌਰ ਪਿਛਲੇ ਕਈ ਮਹੀਨਿਆਂ ਤੋਂ ਨਿਖਿਲ ਪਟੇਲ ਨੂੰ ਡੇਟ ਕਰ ਰਹੀ ਹੈ । ਉਸ ਦੇ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਸੀ ।ਇਸ ਤੋਂ ਇਲਾਵਾ ਨਿਖਿਲ ਦੇ ਨਾਲ ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਵੀ ਅਦਾਕਾਰਾ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਜਲਦ ਹੀ ਉਹ ਨਿਖਿਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਇਸ ਤੋਂ ਪਹਿਲਾਂ ਉਹ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ ।