ਹਾਰਟ ਅਟੈਕ ਤੋਂ ਬਾਅਦ ਅਦਾਕਾਰਾ ਸੁਸ਼ਮਿਨਾ ਸੇਨ ਨੂੰ ਹੋਇਆ ਵਾਇਰਲ, ਬੀਮਾਰੀ ਬਾਰੇ ਦੱਸਦਿਆਂ ਭਾਵੁਕ ਹੋਈ ਅਦਾਕਾਰਾ
ਅਦਾਕਾਰਾ ਸੁਸ਼ਮਿਤਾ ਸੇਨ ਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ । ਜਿਸ ਦੀ ਜਾਣਕਾਰੀ ਉਸ ਨੇ ਬੀਤੇ ਦਿਨ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ । ਜਿਸ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਸਨ । ਹੁਣ ਅਦਾਕਾਰਾ ਨੂੰ ਵਾਇਰਲ ਹੋ ਗਿਆ ਹੈ ।
ਅਦਾਕਾਰਾ ਸੁਸ਼ਮਿਤਾ ਸੇਨ (Sushmita Sen)ਨੂੰ ਬੀਤੇ ਦਿਨ ਦਿਲ ਦਾ ਦੌਰਾ ਪਿਆ । ਜਿਸ ਦੀ ਜਾਣਕਾਰੀ ਉਸ ਨੇ ਬੀਤੇ ਦਿਨ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ । ਜਿਸ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਸਨ । ਹੁਣ ਅਦਾਕਾਰਾ ਨੂੰ ਵਾਇਰਲ ਹੋ ਗਿਆ ਹੈ । ਅਦਾਕਾਰਾ ਨੇ ਆਪਣੀ ਬੀਮਾਰੀ ਦੇ ਬਾਰੇ ਇੰਸਟਾ ਲਾਈਵ ਹੋ ਕੇ ਆਪਣੀ ਸਿਹਤ ਦੇ ਬਾਰੇ ਦੱਸਿਆ । ਅਦਾਕਾਰਾ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ।
ਵਾਇਰਲ ਹੋਣ ‘ਤੇ ਬੋਲੀ ਅਦਾਕਾਰਾ
ਅਦਾਕਾਰਾ ਸੁਸ਼ਮਿਤਾ ਸੇਨ ਨੇ ਇੰਸਟਾ ‘ਤੇ ਲਾਈਵ ਹੋ ਕੇ ਆਪਣੀ ਬੀਮਾਰੀ ਦੇ ਬਾਰੇ ਦੱਸਿਆ ਅਤੇ ਕਿਹਾ ਕਿ ਉਸ ਨੂੰ ਹੁਣ ਵਾਇਰਲ ਹੋਇਆ ਹੈ ਅਤੇ ਗਲਾ ਵੀ ਖਰਾਬ ਹੈ। ਸੁਸ਼ਮਿਤਾ ਸੇਨ ਨੇ ਆਪਣੇ ਪ੍ਰਸ਼ੰਸਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਉਸ ਦੀ ਸਿਹਤ ਦੇ ਲਈ ਪ੍ਰਾਰਥਨਾ ਕੀਤੀ ਸੀ ।
ਇਸ ਦੇ ਨਾਲ ਹੀ ਅਦਾਕਾਰਾ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਅਦਾਕਾਰਾ ਦੀ ਪ੍ਰਾਈਵੇਸੀ ਦਾ ਧਿਆਨ ਰੱਖਿਆ ।
ਲਾਈਵ ਦੇ ਦੌਰਾਨ ਭਾਵੁਕ ਹੋਈ ਅਦਾਕਾਰਾ
ਇੰਸਟਾਗ੍ਰਾਮ ਲਾਈਵ ਦੇ ਦੌਰਾਨ ਅਦਾਕਾਰਾ ਆਪਣੀ ਹਾਲਤ ਦੇ ਬਾਰੇ ਦੱਸਦੀ ਹੋਈ ਭਾਵੁਕ ਹੋ ਗਈ । ਉਹ ਟਿਸ਼ੂ ਪੇਪਰ ਦੇ ਨਾਲ ਆਪਣੀਆਂ ਅੱਖਾਂ ਸਾਫ ਕਰਦੀ ਹੋਈ ਦਿਖਾਈ ਦਿੱਤੀ । ਅਦਾਕਾਰਾ ਨੇ ਦੱਸਿਆ ਕਿ ਉਹ ਨਾਨਾਵਤੀ ਹਸਪਤਾਲ ‘ਚ ਦਾਖਲ ਸੀ ਤਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਮੈਂ ਇੱਥੇ ਭਰਤੀ ਹਾਂ। ਮੈਂ ਨਹੀਂ ਸੀ ਚਾਹੁੰਦੀ ਕਿ ਕਿਸੇ ਨੂੰ ਵੀ ਉਸੇ ਸਮੇਂ ਇਹ ਗੱਲ ਪਤਾ ਲੱਗੇ। ਅਦਾਕਾਰਾ ਨੇ ਡਾਕਟਰਾਂ ਦੇ ਨਾਲ-ਨਾਲ ਸਿਕਓਰਿਟੀ ਸਟਾਫ ਦਾ ਵੀ ਧੰਨਵਾਦ ਕੀਤਾ ।