ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬ ਦੀਆਂ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਮਿਸਟਰ ਪੰਜਾਬ 2018 Mr. Punjab 2018 ਦੇ ਆਡੀਸ਼ਨਾਂ ਦੇ ਪੜਾਅ ਤਹਿਤ ਮੁਹਾਲੀ 'ਚ ਚੰਡੀਗੜ ਗਰੁੱਪ ਆਫ ਕਾਲੇਜਸ ,ਲਾਂਡਰਾਂ ,ਮੁਹਾਲੀ 'ਚ ਆਡੀਸ਼ਨ ਕਰਵਾਏ ਜਾ ਰਹੇ ਨੇ ।ਮੁਹਾਲੀ 'ਚ ਵੱਡੀ ਗਿਣਤੀ 'ਚ ਆਡੀਸ਼ਨ ਦੇਣ ਲਈ ਨੌਜਵਾਨ ਪਹੁੰਚੇ ਅਤੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ ।
ਇਸ ਆਡੀਸ਼ਨ ਲਈ ਮੌਕੇ 'ਤੇ ਹੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਇਸ ਅਡੀਸ਼ਨ 'ਚ ਭਾਗ ਲੈ ਕੇ ਆਪਣੀ ਮੰਜ਼ਿਲ ਪਾ ਸਕਦੇ ਹੋ ।ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਮਿਸਟਰ ਪੰਜਾਬ ੨੦੧੮ ਦੇ ਅਡੀਸ਼ਨਾਂ ਲਈ ਮੁਹਾਲੀ 'ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ।
ਨੌਜਾਵਾਨਾਂ ਨੇ ਇਸ ਅਡੀਸ਼ਨ 'ਚ ਵੱਧ ਚੜ ਕੇ ਭਾਗ ਲਿਆ ਅਤੇ ਇਨ੍ਹਾਂ ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਪੰਜਾਬ ਦੇ ਹੁਨਰ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ।ਸੋ ਜੇ ਤੁਹਾਡੇ ਵਿੱਚ ਵੀ ਹੈ ਕੁਝ ਕਰ ਗੁਜ਼ਰਨ ਦਾ ਜਜ਼ਬਾ ਤਾਂ ਪੀਟੀਸੀ ਪੰਜਾਬੀ ਤੁਹਾਨੂੰ ਇੱਕ ਸੁਨਹਿਰੀ ਮੌਕਾ ਦੇ ਰਿਹਾ ਹੈ ।
ਕਿਉਂਕਿ ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ ,ਜਿਸ ਚੋਂ ਵੱਡੀ ਗਿਣਤੀ 'ਚ ਨਿਕਲੀਆਂ ਪ੍ਰਤਿਭਾਵਾਂ ਅੱਜ ਗਾਇਕੀ ਦੇ ਖੇਤਰ 'ਚ ਵਧੀਆ ਮੁਕਾਮ ਹਾਸਲ ਕਰਕੇ ਦੌਲਤ ਅਤੇ ਸ਼ੌਹਰਤ ਦੀਆਂਅ ਬੁਲੰਦੀਆਂ ਛੂਹ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ 'ਚ ਵੀ ਵਧੀਆ ਮੁਕਾਮ ਹਾਸਲ ਕਰ ਚੁੱਕੇ ਨੇ । ਪੀਟੀਸੀ ਇੱਕ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ ਉਨ੍ਹਾਂ ਅਣਗੌਲੀਆਂ ਪ੍ਰਤਿਭਾਵਾਂ ਲਈ ਜੋ ਹੁਨਰਮੰਦ ਹੋਣ ਦੇ ਬਾਵਜੂਦ ਸਹੀ ਪਲੇਟਫਾਰਮ ਨਾ ਮਿਲਣ ਕਾਰਨ ਪੱਛੜ ਜਾਂਦਾ ਹੈ ।