ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਪੀਟੀਸੀ ਨੈੱਟਵਰਕ ਵੱਲੋਂ ਆਪਣੇ ਦਰਸ਼ਕਾਂ ਨੂੰ ਖ਼ਾਸ ਤੋਹਫਾ
Rupinder Kaler
November 7th 2019 01:37 PM --
Updated:
November 7th 2019 01:39 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਦੁਨੀਆ ’ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ । ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਥਾਂ ’ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ । ਸਿੱਖ ਸੰਗਤਾਂ ਦੀ ਸ਼ਰਧਾ ਤੇ ਭਾਵਨਾਵਾਂ ਨੂੰ ਦੇਖਦੇ ਹੋਏ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ ।
ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪਲੇਅ’ ਐਪ ਤਿੰਨ ਦਿਨਾਂ ਯਾਨੀ 9 ਨਵੰਬਰ ਤੋਂ 12 ਨਵੰਬਰ ਤੱਕ ਬਿਲਕੁਲ ਮੁਫਤ ਕਰ ਦਿੱਤੀ ਹੈ । ‘ਪੀਟੀਸੀ ਪਲੇਅ’ ਐਪ ਦੇ ਜ਼ਰੀਏ ਸਿੱਖ ਸੰਗਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਪ੍ਰਕਾਸ਼ ਪੁਰਬ ’ਤੇ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਤੇ ਸਮਾਗਮਾਂ ਦੇ ਸਿੱਧੇ ਪ੍ਰਸਾਰਣ ਦਾ ਆਨੰਦ ਆਪਣੇ ਮੋਬਾਈਲ ਫੋਨ ’ਤੇ ਮਾਣ ਸਕਣਗੀਆਂ ।
https://www.instagram.com/p/B4jn1gSlEv_/
ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ ’ਤੇ ਜਾਓ ਤੇ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ਐਪ, ਤੇ ਗੁਰਪੁਰਬ ਦੇ ਸਾਰੇ ਸਮਾਗਮਾਂ ਦਾ ਅਨੰਦ ਮਾਣੋ ਬਿਲਕੁਲ ਮੁਫ਼ਤ ।