ਵਾਸ਼ਿੰਗਟਨ ਡੀਸੀ ‘ਚ ਪੀਟੀਸੀ ਨਿਊਜ਼ ਨੂੰ ਮਿਲਿਆ ‘ਪ੍ਰਾਈਡ ਆਫ਼ ਇੰਡੀਆ ਐਵਾਰਡ 2022’

By  Shaminder January 10th 2023 11:27 AM

ਪੀਟੀਸੀ ਪੰਜਾਬੀ (PTC Punjabi) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ ‘ਚ ਪਹੁੰਚਾ ਰਿਹਾ ਹੈ ।ਦਰਸ਼ਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਚੈਨਲ ਦੇ ਪ੍ਰੈਜੀਡੈਂਟ ਅਤੇ ਐੱਮ ਡੀ (MD & President )   ਰਾਬਿੰਦਰ ਨਰਾਇਣ (Rabindra Narayan) ਦੀ ਅਗਵਾਈ ‘ਚ ਚੈਨਲ ਵੱਖੋ ਵੱਖਰੇ ਖੇਤਰਾਂ ‘ਚ ਮੱਲਾਂ ਮਾਰ ਰਿਹਾ ਹੈ ।ਪੀਟੀਸੀ ਪੰਜਾਬੀ ‘ਤੇ ਮਿਆਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ।

PTC News Award ,,

 

ਹੋਰ ਪੜ੍ਹੋ : ਬ੍ਰੇਨ ਟਿਊਮਰ ਕਾਰਨ ਰਾਖੀ ਸਾਵੰਤ ਦੀ ਮਾਂ ਦੀ ਹਾਲਤ ਵਿਗੜੀ, ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਿਹਾ ‘ਤੁਹਾਡੀਆਂ ਦੁਆਵਾਂ ਦੀ ਲੋੜ’

ਚੈਨਲ ਜਿੱਥੇ ਪੰਜਾਬ ਦੇ ਸੱਭਿਆਚਾਰ, ਧਰਮ ਅਤੇ ਵਿਰਸੇ ਦੇ ਨਾਲ ਸਬੰਧਤ ਕੰਟੈਂਟ ‘ਤੇ ਖ਼ਾਸ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਉੱਥੇ ਹੀ ਖ਼ਬਰਾਂ ਦੇ ਖੇਤਰ ‘ਚ ਵੀ ਵੱਡੀਆਂ ਮੱਲਾਂ ਮਾਰ ਰਿਹਾ ਹੈ । ਪੀਟੀਸੀ ਨਿਊਜ਼ (PTC News) ‘ਤੇ ਪੰਜਾਬ ਦੇ ਜਵੰਲਤ ਮੁੱਦਿਆਂ ‘ਤੇ ਨਵੀਆਂ ਅਤੇ ਤਰੋ ਤਾਜ਼ਾ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ।

PTC News

ਹੋਰ ਪੜ੍ਹੋ : ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ ਨੇ ਧੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਉੱਥੇ ਹੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਮੁੱਦਿਆਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਾਲ-ਨਾਲ ਉੱਥੋਂ ਦੀਆਂ ਖ਼ਬਰਾਂ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ।ਇਹੀ ਕਾਰਨ ਹੈ ਕਿ ਪੀਟੀਸੀ ਨਿਊਜ਼ ਵਿਦੇਸ਼ਾਂ ‘ਚ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ । ਆਪਣੀ ਇਸੇ ਕਾਰਜ ਸ਼ੈਲੀ ਦੀ ਬਦੌਲਤ ਪੀਟੀਸੀ ਨਿਊਜ਼ ਕਈ ਉਪਲਬਧੀਆਂ ਆਪਣੇ ਨਾਮ ਕਰ ਚੁੱਕਿਆ ਹੈ ।

PTC News,,.

ਪੀਟੀਸੀ ਨਿਊਜ਼ ਦੇ ਨਾਮ ਇੱਕ ਹੋਰ ਉਪਲਬਧੀ ਜੁੜ ਗਈ ਹੈ । ਉਹ ਇਹ ਹੈ ਕਿ ‘ਵਾਸ਼ਿੰਗਟਨ ਡੀਸੀ ਵਿੱਚ ਪੀਟੀਸੀ ਨਿਊਜ ਨੂੰ "ਪ੍ਰਾਈਡ ਆਫ ਇੰਡੀਆ ਐਵਾਰਡ 2022" (Pride of India Award 2022) ਮਿਲਿਆ ਹੈ।ਖ਼ਾਸ ਗੱਲ ਇਹ ਹੈ ਕਿ ਕੁੱਲ ਛੇ ਹਜ਼ਾਰ ਨਾਮੀਨੇਸ਼ਨ ਵਿੱਚੋਂ ਮੀਡੀਆ ਕੈਟਾਗਰੀ ਦਾ ਇਹ ਐਵਾਰਡ ਪੀਟੀਸੀ ਨਿਊਜ ਦੀ ਝੋਲੀ ਪਿਆ ਹੈ।ਇਸ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ‘ਪੀਟੀਸੀ ਨਿਊਜ ਭਾਰਤੀ ਟਾਪ ਚੈਨਲਾਂ ਦਾ ਨਹੀਂ ਬਲਕਿ ਅਮਰੀਕਨ ਚੈਨਲਾਂ ਦੇ ਮਿਆਰ ਦਾ ਮੁਕਾਬਲਾ ਕਰ ਰਿਹਾ ਹੈ’।

 

 

Related Post