ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਸੈੱਟ ਕੈਬ ਸਿੰਪੋਜ਼ੀਅਮ ‘ਚ ਕਰਨਗੇ ਸ਼ਿਰਕਤ

By  Shaminder January 11th 2023 12:32 PM -- Updated: January 11th 2023 01:36 PM

ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ (MD & President of PTC Network) ਰਾਬਿੰਦਰ ਨਰਾਇਣ (Rabindra Narayan) ਦੀ ਅਗਵਾਈ ‘ਚ ਪੀਟੀਸੀ ਪੰਜਾਬੀ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਉਨ੍ਹਾਂ ਦੀ ਰਹਿਨੁਮਾਈ ‘ਚ ਚੈਨਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ । ਚੈਨਲ ਦੇ ਵੱਲੋਂ ਜਿੱਥੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ । ਉੱਥੇ ਹੀ ਖ਼ਬਰਾਂ ਦੇ ਖੇਤਰ ‘ਚ ਵੀ ਚੈਨਲ ਮੋਹਰੀ ਭੂਮਿਕਾ ਨਿਭਾ ਰਿਹਾ ਹੈ ।

Rabindra Narayan

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਕੀਤਾ ਪਾਰਟੀ ‘ਚ ਜ਼ਬਰਦਸਤ ਡਾਂਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਬੀਤੇ ਦਿਨੀਂ ਵਾਸ਼ਿੰਗਟਨ ਡੀਸੀ ‘ਚ ਪੀਟੀਸੀ ਨਿਊਜ਼ ਨੂੰ ‘ਪ੍ਰਾਈਡ ਆਫ ਇੰਡੀਆ ਐਵਾਰਡ 2022’ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਹੋਰ ਵੀ ਕਈ ਐਵਾਰਡ ਆਪਣੇ ਨਾਮ ਕਰ ਚੁੱਕਿਆ ਹੈ ।

Rabindra Narayan image Source : Instagram

ਹੋਰ ਪੜ੍ਹੋ : ਸੁੱਖ ਜੌਹਲ ਨੇ ਆਪਣੀ ਨਵ-ਵਿਆਹੁਤਾ ਪਤਨੀ ਦੇ ਨਾਲ ਸਾਂਝਾ ਕੀਤਾ ਵਰਕ ਆਊਟ ਵੀਡੀਓ

ਭਾਰਤੀ ਬ੍ਰੌਡਕਾਸਟ ਦੇ ਭਵਿੱਖ ਨੂੰ ਲੈ ਕੇ ਇੱਕ ਪ੍ਰੋਗਰਾਮ ਦਾ ਪ੍ਰਬੰਧ 16 ਜਨਵਰੀ ਨੂੰ ਕੀਤਾ ਜਾ ਰਿਹਾ ਹੈ, ਸੈੱਟ ਕੈਬ ਸਿੰਪੋਜ਼ੀਅਮ (Sat Cab Symposium) ਨਾਮ ਦੇ ਇਸ ਪ੍ਰੋਗਰਾਮ ‘ਚ ਇਸ ਸਾਲ ਦੀ ਥੀਮ ਸੋਧਿਆ ਹੋਇਆ NTO 2.0 ਬ੍ਰੌਡਕਾਸਟ ਅਤੇ ਕੇਬਲ ਟੀਵੀ ਸੈਕਟਰ ਲਈ ਨਵੀਂ ਲਾਈਫ ਲਾਈਨ ਹੈ… । ਇਸ ਪ੍ਰੋਗਰਾਮ ‘ਚ ਮੀਡੀਆ ਜਗਤ ਦੇ ਨਾਲ ਹੋਰ ਕਈ ਹਸਤੀਆਂ ਆਪੋ ਆਪਣੇ ਵਿਚਾਰ ਸਾਂਝੇ ਕਰਨਗੀਆਂ ।

Rabindra Narayan,,''

ਜਿਸ ‘ਚ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਸ਼ਿਰਕਤ ਕਰਨਗੇ । ਦਿੱਲੀ ਸਥਿਤ ਲਲਿਤ ਹੋਟਲ ‘ਚ ਹੋਣ ਵਾਲੇ ਇਸ ਪ੍ਰੋਗਰਾਮ ‘ਚ ਭਾਰਤੀ ਪ੍ਰਸਾਰਣ ਮੀਡੀਆ ਅਤੇ ਕੇਬਲ ਟੀਵੀ ਉਦਯੋਗ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਹੋਣਗੀਆਂ ।

 

View this post on Instagram

 

A post shared by Rabindra Narayan (@rabindra.narayan)

Related Post