ਗੁਰ ਸਿੱਧੂ ਦੇ ਨਵੇਂ ਗੀਤ ‘ਸ਼ਾਮ ਦਾ ਲਾਰਾ’ ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਵਲਰਡ ਪ੍ਰੀਮੀਅਰ

ਪੰਜਾਬੀ ਗਾਇਕ ਗੁਰ ਸਿੱਧੂ ਇੱਕ ਵਾਰ ਫਿਰ ਤੋਂ ਪੰਜਾਬੀ ਗੀਤ ‘ਸ਼ਾਮ ਦਾ ਲਾਰਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ ਇਹ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ‘ਸ਼ਾਮ ਦਾ ਲਾਰਾ’ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ।
View this post on Instagram
ਹੋਰ ਵੇਖੋ:ਪੰਜਾਬੀ ਗਾਇਕ ਆਰ ਨੇਤ ਨਾਲ ਅਜਿਹਾ ਕੀ ਹੋਇਆ ਜਿਸ ਨੇ ਬਣਾਇਆ 'ਗਲਤ ਬੰਦੇ'
ਇਸ ਗਾਣੇ ਨੂੰ ਗੁਰ ਸਿੱਧੂ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਦੇ ਬੋਲ ਜੱਸਾ ਢਿੱਲੋਂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਵੀ ਖੁਦ ਗੁਰ ਸਿੱਧੂ ਨੇ ਹੀ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਗੁਰਿੰਦਰ ਬਾਵਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਗੁਰ ਸਿੱਧੂ ਤੇ ਅਦਾਕਾਰਾ ਨੇਹਾ ਮਲਿਕ।
View this post on Instagram
ਜੇ ਗੱਲ ਕਰੀਏ ਗੁਰ ਸਿੱਧੂ ਦੀ ਤਾਂ MOVED ON, ਗੱਲ ਦਿਲ ਦੀ, ਬਾਪੂ, ਵਿਦ ਯੂ, ਸਰਕਾਰੇ, 8 ਪਰਚੇ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ।