ਇੱਕ ਬਜ਼ੁਰਗ ਮਹਿਲਾ ਅੰਦਰ ਬਦਲੇ ਦੀ ਧੁਖਦੀ ਅੱਗ ਤੇ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਕਹਾਣੀ ਪੇਸ਼ ਕਰੇਗੀ ਫ਼ਿਲਮ 'ਨਾਸੂਰ'

ਇੱਕ ਬਜ਼ੁਰਗ ਮਹਿਲਾ ਅੰਦਰ ਬਦਲੇ ਦੀ ਧੁਖਦੀ ਅੱਗ ਤੇ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਕਹਾਣੀ ਪੇਸ਼ ਕਰੇਗੀ ਫ਼ਿਲਮ 'ਨਾਸੂਰ' : ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫ਼ਤੇ ਨਵੀਆਂ ਨਵੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਸਨਮੁਖ ਕੀਤਾ ਜਾਂਦਾ ਹੈ। ਇਸ ਵਾਰ ਪੀਟੀਸੀ ਬਾਕਸ ਆਫ਼ਿਸ ਲੈ ਕੇ ਆ ਰਿਹਾ ਹੈ ਇੱਕ ਹੋਰ ਨਵੀਂ ਸ਼ਾਰਟ ਫ਼ਿਲਮ ਜਿਸ ਦਾ ਨਾਮ ਹੈ 'ਨਾਸੂਰ'। ਇਹ ਫ਼ਿਲਮ ਇਸ ਸਮਾਜ 'ਚ ਔਰਤਾਂ ਨਾਲ ਹੁੰਦੀ ਸਭ ਤੋਂ ਵੱਡੀ ਕੁਰੀਤੀ ਜ਼ਬਰ ਜਨਾਹ ਅਤੇ ਉਸ ਦੇ ਬਦਲੇ 'ਤੇ ਅਧਾਰਿਤ ਹੈ।
ਇੱਕ ਬਿਰਧ ਮਹਿਲਾ ਦੀ ਪੋਤੀ ਨਾਲ ਜਬਰ ਜਨਾਹ ਹੁੰਦਾ ਹੈ ਜਿਸ ਤੋਂ ਬਾਅਦ ਉਹ ਬਜ਼ੁਰਗ ਔਰਤ ਆਪਣੀ ਪੋਤੀ ਨਾਲ ਹੋਏ ਜ਼ੁਲਮ ਦਾ ਬਦਲਾ ਲੈਂਦੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਅਤੇ ਫ਼ਿਲਮ ਦਾ ਨਿਰਦੇਸ਼ਨ ਗੁਰਪ੍ਰੀਤ ਚਾਹਲ ਵੱਲੋਂ ਕੀਤਾ ਹੈ, ਜਿਸ ਦਾ ਵਰਲਡ ਟੀਵੀ ਪ੍ਰੀਮੀਅਰ 3 ਮਈ ਦਿਨ ਸ਼ੁੱਕਰਵਾਰ ਨੂੰ ਪੀਟੀਸੀ ਪੰਜਾਬੀ 'ਤੇ ਸ਼ਾਮੀ 8:15 ਵਜੇ ਕੀਤਾ ਜਾਣਾ ਹੈ।
ਪੀਟੀਸੀ ਬਾਕਸ ਆਫ਼ਿਸ 'ਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਸਮਾਜਿਕ ਕੁਰੀਤੀਆਂ ਅਤੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਨਾਲ ਜੁੜੀਆਂ ਖੂਬਸੂਰਤ ਅਤੇ ਖੱਟੀਆਂ-ਮਿੱਠੀਆਂ ਕਹਾਣੀਆਂ ਨੂੰ ਵਿਖਾਇਆ ਜਾ ਚੁੱਕਿਆ ਹੈ। ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।
ਹੋਰ ਵੇਖੋ : ਪੀਟੀਸੀ ਬਾਕਸ ਆਫ਼ਿਸ 'ਤੇ ਇਸ ਵਾਰ ਵੇਖੋ ਫ਼ਿਲਮ 'ਚੁੱਪ ਦੇ ਬੋਲ'
ਫ਼ਿਲਮ ਨਾਸੂਰ ਜਿਹੜੀ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਇੱਕ ਅਜਿਹੀ ਕੁਰੀਤੀ ਨੂੰ ਦਰਸ਼ਕਾਂ ਦੇ ਸਨਮੁਖ ਰੱਖੇਗੀ, ਇਸ ਫ਼ਿਲਮ ਨੂੰ ਵੀ ਦਰਸ਼ਕ ਜ਼ਰੂਰ ਪਸੰਦ ਕਰਨਗੇ ਜਿਸ 'ਚ ਇੱਕ ਬਜ਼ੁਰਗ ਮਹਿਲਾ ਔਰਤਾਂ ਨਾਲ ਹੁੰਦੇ ਜ਼ੁਲਮਾਂ ਦਾ ਬਦਲਾ ਲਵੇਗੀ। ਨਾਸੂਰ ਫ਼ਿਲਮ 3 ਮਈ, ਦਿਨ ਸ਼ੁੱਕਰਵਾਰ ਨੂੰ ਪੀਟੀਸੀ ਪੰਜਾਬੀ 'ਤੇ ਸ਼ਾਮੀ 8:15 'ਤੇ ਦੇਖਣ ਨੂੰ ਮਿਲਣ ਵਾਲੀ ਹੈ।