ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਸਿੱਖਿਆ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੂਲ ਮੰਤਰ’, ਦੇਖੋ ਵੀਡੀਓ

ਪੀਟੀਸੀ ਬਾਕਸ ਆਫ਼ਿਸ ਵੱਲੋਂ ਆਏ ਹਫ਼ਤੇ ਨਵੇਂ ਤੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਜਿਸਦੇ ਚੱਲਦੇ ਪੀਟੀਸੀ ਬਾਕਸ ਆਫ਼ਿਸ ਦੀ ਲੜੀ ਹੇਠ ਬਾਕਮਾਲ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ। ਇਸੇ ਸਿਲਸਲੇ ਨੂੰ ਅੱਗੇ ਤੌਰ ਦੇ ਹੋਏ ਇਸ ਹਫ਼ਤੇ ਯਾਨੀ ਕਿ 27 ਦਸੰਬਰ ਦਿਨ ਸ਼ੁੱਕਰਵਾਰ ਰਾਤੀ 8.00 ਵਜੇ ਪੀਟੀਸੀ ਪੰਜਾਬੀ ਚੈਨਲ 'ਤੇ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮੂਲ ਮੰਤਰ' ਦਾ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਵੇਗਾ।
ਹੋਰ ਵੇਖੋ:ਪਿੰਡਾਂ 'ਚ ਵੋਟਾਂ ਦੇ ਮਾਹੌਲ ਨੂੰ ਵੱਖਰੇ ਰੰਗ 'ਚ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸਰਪੰਚੀ ਲੈਣੀ ਐ'
ਮੂਲ ਮੰਤਰ ਟਾਈਟਲ ਹੇਠ ਆ ਰਹੀ ਫ਼ਿਲਮ ‘ਚ ਬਾਬਾ ਨਾਨਕ ਜੀ ਦੀ ਦੱਸੀਆਂ ਹੋਈਆਂ ਸਿੱਖਿਆਵਾਂ ਉੱਤੇ ਚੱਲਣ ਬਾਰੇ ਦੱਸਿਆ ਜਾਵੇਗਾ। ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਕਿ ਕਿਵੇਂ ਲੋਕੀਂ ਆਪਣੇ ਹੰਕਾਰ, ਲੋਭ, ਦੂਜਿਆਂ ਦੀ ਕਾਮਯਾਬੀ ਤੋਂ ਜਲਸੀ ਕਰਦੇ ਨੇ। ਜਿਸਦੇ ਚੱਲਦੇ ਉਹ ਦੂਜਿਆਂ ਦਾ ਮਾੜਾ ਕਰਨ ਲਈ ਪਾਖੰਡੀ ਤੇ ਜਾਦੂ ਟੂਣੇ ਕਰਨ ਵਾਲਿਆਂ ਦੇ ਚੱਕਰਾਂ ‘ਚ ਵੱਸ ਜਾਂਦੇ ਨੇ।
ਇਸ ਫ਼ਿਲਮ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਚਿਹਰੇ ਹੌਬੀ ਧਾਲੀਵਾਲ, ਮਲਕੀਤ ਰੌਣੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ।ਇਸ ਫ਼ਿਲਮ ਦੀ ਕਹਾਣੀ ਦੇ ਨਾਲ ਡਾਇਰੈਕਟਸ਼ਨ ਵੀ ਖ਼ੁਦ ਭੁਪਿੰਦਰ ਸਿੰਘ Bambrah ਨੇ ਕੀਤੀ ਹੈ। ਇਹ ਸ਼ੌਰਟ ਫ਼ਿਲਮ ਇਸ ਹਫ਼ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਸੋ ਦੇਖਣਾ ਨਾ ਭੁੱਲਣਾ ਇਸ ਸ਼ੁੱਕਰਵਾਰ ਪੀਟੀਸੀ ਪੰਜਾਬੀ ਚੈਨਲ 'ਤੇ ਰਾਤੀਂ 8 ਵਜੇ ਪੰਜਾਬੀ ਫ਼ਿਲਮ ‘ਮੂਲ ਮੰਤਰ’ ।