ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਨਾਸੂਰ’, ਇੱਕ ਔਰਤ ਦੇ ਬਦਲੇ ਦੀ ਕਹਾਣੀ
ਪੀਟੀਸੀ ਬਾਕਸ ਆਫ਼ਿਸ ਵੱਲੋਂ ਆਏ ਹਫ਼ਤੇ ਨਵੇਂ ਤੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਜਿਸਦੇ ਚੱਲਦੇ ਪੀਟੀਸੀ ਬਾਕਸ ਆਫ਼ਿਸ ਦੀ ਲੜੀ ਹੇਠ ਬਾਕਮਾਲ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ। ਇਸੇ ਸਿਲਸਲੇ ਨੂੰ ਅੱਗੇ ਤੌਰ ਦੇ ਹੋਏ ਅੱਜ ਯਾਨੀ 20 ਦਸੰਬਰ ਦਿਨ ਸ਼ੁੱਕਰਵਾਰ ਸ਼ਾਮੀ 6:45 ਵਜੇ ਪੀਟੀਸੀ ਪੰਜਾਬੀ ਚੈਨਲ 'ਤੇ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਨਾਸੂਰ' ਦਾ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਵੇਗਾ।
View this post on Instagram
ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਇੱਕ ਬਜ਼ੁਰਗ ਮਹਿਲਾ ਦੇ ਬਦਲੇ ਦੀ ਕਹਾਣੀ ਨੂੰ ਬੜੇ ਹੀ ਸ਼ਾਨਦਾਰ ਢੰਗ ਨਾਲ ਬਿਆਨ ਕੀਤਾ ਗਿਆ।ਇਸ ਫ਼ਿਲਮ ‘ਚ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੇ ਜ਼ਬਰ ਜਨਾਹ ਵਰਗੇ ਨਾਸੂਰ ਨੂੰ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੀ ਕਹਾਣੀ ਇੱਕ ਬਜ਼ਰੁਗ ਮਹਿਲਾ ਦੇ ਆਲੇ ਦੁਆਲੇ ਘੁੰਮਦੀ ਹੈ। ਕਿਵੇਂ ਇਹ ਬਜ਼ਰੁਗ ਔਰਤ ਆਪਣਾ ਬਦਲਾ ਲੈਂਦੀ ਇਹ ਇਸ ਫ਼ਿਲਮ 'ਚ ਦਿਖਾਇਆ ਜਾਵੇਗਾ।
ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਸਮਾਜਿਕ ਕੁਰੀਤੀਆਂ ਅਤੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਨਾਲ ਜੁੜੀਆਂ ਖ਼ੂਬਸੂਰਤ ਅਤੇ ਖੱਟੀਆਂ-ਮਿੱਠੀਆਂ ਕਹਾਣੀਆਂ ਨੂੰ ਵਿਖਾਇਆ ਜਾ ਚੁੱਕਿਆ ਹੈ। ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਇਹ ਸਾਰੀਆਂ ਫ਼ਿਲਮਾਂ ਦਾ ਲੁਤਫ਼ ਪੀਟੀਸੀ ਪਲੇਅ ਉੱਤੇ ਵੀ ਲਿਆ ਜਾ ਸਕਦਾ ਹੈ।