ਬੈਸਟ ਡਾਇਰੈਕਟਰ ਕੈਟਾਗਿਰੀ ਵਿੱਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

By  Rupinder Kaler February 5th 2020 04:15 PM -- Updated: February 6th 2020 05:44 PM

ਪੀਟੀਸੀ ਨੈੱਟਵਰਕ ਵੱਲੋਂ 15,16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਦੌਰਾਨ ਜਿੱਥੇ ਨਵੇਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਲਈ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ ਉੱਥੇ 17 ਫਰਵਰੀ ਨੂੰ ਉਹਨਾਂ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਨੂੰ ਤੁਹਾਡੇ ਤੱਕ ਲਿਆਉਣ ਲਈ ਮਿਹਨਤ ਕਰਦੇ ਹਨ । ਪੀਟੀਸੀ ਨੈੱਟਵਰਕ ਵੱਲੋਂ ਇਹਨਾਂ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਵੱਖ-ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਐਲਾਨ ਦਿੱਤੇ ਗਏ ਹਨ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਬੈਸਟ ਡਾਇਰੈਕਟਰ ਦੀ ਕੈਟਾਗਿਰੀ ਵਿੱਚ ਜਿਨ੍ਹਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

ਬੈਸਟ ਡਾਇਰੈਕਟਰ

S.NO

ਡਾਇਰੈਕਟਰ 

ਫ਼ਿਲਮ

1

ਬਲਪ੍ਰੀਤ

ਹਰੀ ਚਟਨੀ

2

ਗੌਰਵ ਰਾਣਾ

ਚਿੱਠੀ

3

ਹਰਜੀਤ ਸਿੰਘ

ਬਰੂਹਾਂ

4

ਜੱਸਰਾਜ ਸਿੰਘ ਭੱਟੀ

ਰਣਜੀਤ

5

ਜੀਤ ਮਠਾਰੂ

ਰੱਬ ਰਾਖਾ

6

ਮਨਜਿੰਦਰ ਹੁੰਦਲ

ਸਾਲਗਿਰਾ

7

ਸੁਮਿਤ ਦੱਤ

ਅੱਧੀ ਛੁੱਟੀ ਸਾਰੀ

ਜੇਕਰ ਤੁਸੀਂ ਵੀ ਆਪਣੀ ਪਸੰਦ ਦੇ ਫ਼ਿਲਮ ਡਾਇਰੈਕਟਰ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

Related Post