ਬੈਸਟ ਐਕਟਰ ਅਵਾਰਡ ਜੇਤੂ ਦਿਲਜੀਤ ਦੋਸਾਂਝ ਨੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਸ਼ੇਅਰ ਕੀਤਾ ਵੀਡੀਓ, ਪੰਜਾਬੀ ਕਾਲਾਕਾਰ ਦੇ ਰਹੇ ਨੇ ਵਧਾਈਆਂ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਫੈਨਜ਼ ਦੇ ਲਈ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਉਨ੍ਹਾਂ ਨੇ ਪੀਟੀਸੀ ਪੰਜਾਬੀ ਬੈਸਟ ਐਕਟਰ ਅਵਾਰਡ 2020 ਲਈ ਫੈਨਜ਼ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਛੜਾ ਫ਼ਿਲਮ ਨੂੰ ਇੰਨਾ ਪਿਆਰ ਦੇਣ ਲਈ ਦਿਲੋਂ ਧੰਨਵਾਦ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਛੜਾ ਫ਼ਿਲਮ ਦੀ ਪੂਰੀ ਸਟਾਰ ਕਾਸਟ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਪੀਟੀਸੀ ਪੰਜਾਬੀ ਦਾ ਵੀ ਧੰਨਵਾਦ ਕੀਤਾ ਬੈਸਟ ਐਕਟਰ ਅਵਾਰਡ ਦੇਣ ਲਈ ।
View this post on Instagram
ਉਨ੍ਹਾਂ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ , ‘ਸਾਰੇ ਅਵਾਰਡਸ ਮੇਰੇ ਫੈਨਜ਼ ਦੇ ਨਾਮ, ਬਹੁਤ ਸਾਰਾ ਪਿਆਰ ਮੇਰੇ ਫੈਨਜ਼ ਨੂੰ, ਪੰਜਾਬੀ ਸਿਨੇਮਾ ਜ਼ਿੰਦਾਬਾਦ’ । ਇਸ ਪੋਸਟ ਦੇ ਰਾਣਾ ਰਣਬੀਰ, ਸੁਖਸ਼ਿੰਦਰ ਸ਼ਿੰਦਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਮੁਬਾਰਕਾਂ ਦਿੱਤੀਆਂ ਨੇ । ਹੁਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।
ਪੀਟੀਸੀ ਨੈੱਟਵਰਕ ਨੇ ਵਰਚੁਅਲ ਭਾਵ ਅਤਿ ਆਧੁਨਿਕ ਤਕਨੀਕ ਨਾਲ ਆਨਲਾਈਨ ਅਵਾਰਡ ਸਮਾਰੋਹ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ । ਇਸ ਅਵਾਰਡ ‘ਚ ਵੱਖ-ਵੱਖ ਕੈਟਾਗਿਰੀਆਂ ‘ਚ ਜੈਤੂ ਰਹੇ ਕਲਾਕਾਰਾਂ ਨੂੰ ਘਰ ‘ਚ ਹੀ ਰਹਿ ਕੇ ਅਵਾਰਡ ਦਿੱਤੇ ਗਏ । ਇਸ ਆਨਲਾਈਨ ਅਵਾਰਡ ਦੀ ਚਰਚਾ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਹੋ ਰਹੀ ਹੈ । ਪੀਟੀਸੀ ਨੈੱਟਵਰਕ ਹਮੇਸ਼ਾ ਪੰਜਾਬੀ ਫ਼ਿਲਮ ਅਵਾਰਡ ਦੇ ਨਾਲ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਾ ਆਇਆ ਹੈ ।