ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਪ੍ਰੋ.ਅਮਨਦੀਪ ਸਿੰਘ ਦਾ ਨਵਾਂ ਗੀਤ ‘Alaf Allah’
Lajwinder kaur
June 22nd 2021 05:28 PM
ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿੱਥੇ ਕਈ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ। ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਨਵੇਂ ਸਿੰਗਰਾਂ ਨੂੰ ਦੁਨੀਆ ਅੱਗੇ ਆਪਣਾ ਹੁਨਰ ਰੱਖਣ ਦਾ ਮੌਕਾ ਦਿੰਦਾ ਹੈ। ਜਿਸਦੇ ਚੱਲਦੇ ਵੱਡੀ ਗਿਣਤੀ ‘ਚ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਕਈ ਗੀਤ ਰਿਲੀਜ਼ ਹੋ ਗਏ ਨੇ। ਬਹੁਤ ਜਲਦ ਨਵਾਂ ਗੀਤ ‘Alaf Allah’ ਰਿਲੀਜ਼ ਹੋਣ ਜਾ ਰਿਹਾ ਹੈ ।
ਜੀ ਹਾਂ ਪ੍ਰੋਫੈਸਰ. ਅਮਨਦੀਪ ਸਿੰਘ (Prof. Amandeep Singh) ਇਹ ਰੂਹਾਨੀ ਗੀਤ ਲੈ ਕੇ ਆ ਰਹੇ ਨੇ । ਇਹ ਗੀਤ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ਮਿੱਟੀ ਦੀ ਖੂਸ਼ਬੋ ‘ਚੋਂ ਹੈ। ਇਹ ਪੂਰਾ ਗੀਤ 25 ਜੂਨ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।
ਦੱਸ ਦਈਏ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਕਈ ਨਾਮੀ ਗਾਇਕਾਂ ਜਿਵੇਂ ਕੰਠ ਕਲੇਰ, ਅਫਸਾਨਾ ਖ਼ਾਨ, ਸੁਦੇਸ਼ ਕੁਮਾਰੀ, ਨਛੱਤਰ ਗਿੱਲ ਤੇ ਕਈ ਹੋਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।