ਪ੍ਰਿਯੰਕਾ –ਨਿਕ ਜੋਨਸ ਦੇ ਵਿਆਹ ਦੇ ਵੈਨਿਊ ਦੀ ਕੀਮਤ ਦਾ ਖੁਲਾਸਾ ,ਕਰੋੜਾਂ 'ਚ ਹੋਵੇਗਾ ਇੱਕ ਦਿਨ ਦਾ ਖਰਚ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦਾ ਫੰਕਸ਼ਨ ਉਨੱਤੀ ਨਵੰਬਰ ਤੋਂ ਸ਼ੁਰੂ ਹੋਣਗੇ । ਦੋ ਦਸੰਬਰ ਨੂੰ ਅਦਾਕਾਰਾ ਨਿਕ ਜੋਨਸ ਨਾਲ ਜੋਧਪੁਰ ਦੇ ਉਮੇਦ ਭਵਨ 'ਚ ਵਿਆਹ ਰਚਾਏਗੀ ।ਇਸ ਲਈ ਨਿਕ ਦੇ ਭਰਾ ਵੀ ਆਪਣੀ ਪਾਰਟਨਰ ਨਾਲ ਭਾਰਤ ਪਹੁੰਚ ਚੁੱਕੇ ਨੇ ।ਰਿਪੋਰਟਸ ਮੁਤਾਬਕ ਪੰਜ ਦਿਨ ਲਈ ਉਮੇਦ ਭਵਨ ਪੂਰੀ ਤਰ੍ਹਾਂ ਬੁਕ ਹੋ ਚੁੱਕਿਆ ਹੈ ।
ਹੋਰ ਵੇਖੋ : ਵਿਆਹ ਤੋਂ ਪਹਿਲਾਂ ਹੀ ਦੁਲਹਨ ਦੀ ਤਰ੍ਹਾਂ ਸੱਜਿਆ ਪ੍ਰਿਯੰਕਾ ਚੋਪੜਾ ਦਾ ਘਰ, ਦੇਖੋ ਤਸਵੀਰਾਂ
ਨਿਕ ਅਤੇ ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਕਰੋੜਾਂ ਰੁਪਏ ਖਰਚ ਹੋਣ ਦੀ ਉਮੀਦ ਹੈ ਆਓ ਇੱਕ ਨਜ਼ਰ ਪਾਉਂਦੇ ਹਾਂ ਵੈਨਿਊ ਬੁਕਿੰਗ ਅਤੇ ਪ੍ਰੀ ਵੈਡਿੰਗ ਫੰਕਸ਼ਨ 'ਤੇ ਹੋਣ ਵਾਲੇ ਖਰਚ 'ਤੇ । ਪ੍ਰਿਯੰਕਾ ਦੀ ਹਲਦੀ ,ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਮੇਹਰਾਨਗੜ ਕਿਲੇ 'ਚ ਹੀ ਹੋਣਗੀਆਂ ।ਸੂਤਰਾਂ ਦੀ ਮੰਨੀਏ ਤਾਂ ਇਸ ਕਪਲ ਨੇ ਉਨੱਤੀ ਨਵੰਬਰ ਤੋਂ ਲੈ ਕੇ ਇੱਕ ਦਸੰਬਰ ਤੱਕ ਮੇਹਰਾਨਗੜ ਕਿਲੇ ਨੂੰ ਬੁਕ ਕੀਤਾ ਹੋਇਆ ਹੈ ।
ਹੋਰ ਵੇਖੋ :ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ
ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਆਮ ਸੈਲਾਨੀਆਂ ਲਈ ਇਹ ਕਿਲਾ ਬੰਦ ਰਹੇਗਾ । ਇੱਕ ਦਿਨ ਦੇ ਲਈ ਪੈਲੇਸ ਦੇ ਇੱਕ ਕਮਰੇ ਦੀ ਕੀਮਤ ਸੰਤਾਲੀ ਹਜ਼ਾਰ ਤਿੰਨ ਸੌ ਰੁਪਏ ਹੈ ਅਤੇ ਇਤਿਹਾਸਕ ਸੁਇਟ ਲਈ ਪੈਂਹਠ ਹਜ਼ਾਰ ਤਿੰਨ ਸੌ ਰੁਪਏ ਹੈ ।ਇਸ ਤੋਂ ਇਲਾਵਾ ਰਾਇਲ ਸੂਇਟ ਲਈ ਇੱਕ ਦਸ਼ਮਲਵ ਪੰਤਾਲੀ ਲੱਖ ,ਗ੍ਰਾਂਡ ਸੂਇਟ ਲਈ ਦੋ ਦਸ਼ਮਲਵ ਤੀਹ ਲੱਖ ਦੇਣੇ ਹਨ ।
Priyanka Chopra and Nick Jonas Royal Wedding
ਇਨ੍ਹਾਂ ਕੀਮਤਾਂ 'ਚ ਅਜੇ ਟੈਕਸ ਸ਼ਾਮਿਲ ਨਹੀਂ ਕੀਤਾ ਗਿਆ ਹੈ । ਅਜਿਹੇ 'ਚ ਪੂਰੇ ਹੋਟਲ ਦਾ ਇੱਕ ਦਿਨ ਦਾ ਖਰਚਾ ਲੱਗਭੱਗ ਚੌਹਠ ਦਸ਼ਮਲਵ ਚਾਲੀ ਲੱਖ ਰੁਪਏ ਹੈ । ਅਜਿਹੇ 'ਚ ਪ੍ਰਿਯੰਕਾ ਅਤੇ ਨਿਕ ਨੂੰ ਹੋਟਲ ਲਈ ਕਰੀਬ ਤਿੰਨ ਦਸ਼ਮਲਵ ਦੋ ਕਰੋੜ ਦੇਣੇ ਪੈਣਗੇ। ਤਿੰਨ ਦਿਨ ਤੱਕ ਹੋਣ ਵਾਲੀਆਂ ਰਸਮਾਂ 'ਚ ਖਾਣ ਪੀਣ ਦੇ ਖਰਚ ਨੂੰ ਅਜੇ ਸ਼ਾਮਿਲ ਨਹੀਂ ਕੀਤਾ ਗਿਆ ।