ਪ੍ਰਿਯੰਕਾ ਚੋਪੜਾ ਦਾ ਇੰਸਟਾਗ੍ਰਾਮ ਅਕਾਉਂਟ ਅਚਾਨਕ ਹੋ ਗਿਆ ਸੀ ਗਾਇਬ, ਟੀਮ ਨੇ ਪੋਸਟ ਪਾ ਦਿੱਤਾ ਸੀ ਇਹ ਜਵਾਬ

Priyanka Chopra’s Instagram account vanishes: ਅਜਿਹਾ ਕੋਈ ਮੌਕਾ ਨਹੀਂ ਜਦੋਂ ਪ੍ਰਿਯੰਕਾ ਚੋਪੜਾ ਲੋਕਾਂ ਵਿੱਚ ਸੁਰਖੀਆਂ ਵਿੱਚ ਨਾ ਰਹੀ ਹੋਵੇ। ਹਾਲ ਹੀ 'ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਮੰਗਲਵਾਰ ਨੂੰ, ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਇੰਸਟਾਗ੍ਰਾਮ ਅਕਾਉਂਟ ਬਿਨਾਂ ਕਿਸੇ ਟਰੇਸ ਦੇ ਗਾਇਬ ਹੋ ਗਿਆ, ਜਿਸ ਨਾਲ ਉਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਦੁਚਿੱਤੀ ਵਿੱਚ ਪੈ ਗਏ ਸਨ। ਪ੍ਰਸ਼ੰਸਕ ਵੀ ਪ੍ਰੇਸ਼ਾਨ ਹੋ ਗਏ ਸਨ ਕੀ ਪ੍ਰਿਯੰਕਾ ਚੋਪੜਾ ਨੇ ਆਪਣਾ ਇੰਸਟਾਗ੍ਰਾਮ ਅਕਾਉਂਟ ਡਿਲੀਟ ਤਾਂ ਨਹੀਂ ਕਰ ਦਿੱਤਾ ਹੈ ?
ਮੰਗਲਵਾਰ ਦੁਪਹਿਰ ਨੂੰ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਫੈਨ ਪੇਜਾਂ ਅਤੇ ਹੋਰ ਪਲੇਟਫਾਰਮਾਂ 'ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਿਯੰਕਾ ਦਾ ਅਕਾਉਂਟ ਸਰਚ ਕਰਨ 'ਤੇ ਕੋਈ ਨਤੀਜਾ ਨਹੀਂ ਮਿਲ ਰਿਹਾ ਹੈ।
ਪ੍ਰਿਯੰਕਾ ਦੀ ਟੀਮ ਨੇ ਕੁਝ ਹੱਦ ਤੱਕ ਇਹ ਭੇਤ ਸੁਲਝਾ ਲਿਆ ਜਦੋਂ ਉਸਨੇ ਆਪਣੇ ਅਧਿਕਾਰਤ ਅਕਾਉਂਟ ਤੋਂ ਇੱਕ ਪ੍ਰਸ਼ੰਸਕ ਨੂੰ ਜਵਾਬ ਦਿੱਤਾ ਕਿ ਪ੍ਰਿਯੰਕਾ ਦਾ ਖਾਤਾ ਅਸਲ ਵਿੱਚ ਡਾਉਨ ਹੋ ਗਿਆ ਹੈ ਅਤੇ ਉਹ ਇਸਨੂੰ ਠੀਕ ਕਰਨ ਲਈ ਕੰਮ ਕਰ ਰਹੇ ਸਨ।
ਪ੍ਰਿਯੰਕਾ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ ਭਾਰਤੀ ਹਸਤੀਆਂ ਵਿੱਚੋਂ ਇੱਕ ਹੈ ਜਿਸ ਦੇ ਦੁਨੀਆ ਭਰ ਤੋਂ ਲਗਪਗ 80 ਮਿਲੀਅਨ ਦੇ ਆਸ ਪਾਸ ਫਾਲੋਅਰਜ਼ ਹਨ। ਅਦਾਕਾਰਾ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਨਿੱਜੀ ਅਤੇ ਜਨਤਕ ਸਮਾਗਮਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਚਾਹੇ ਉਹ ਉਸਦੇ ਪਤੀ ਨਿੱਕ ਜੋਨਸ ਹੋਵੇ, ਉਹਨਾਂ ਦੀ ਧੀ ਮਾਲਤੀ ਹੋਵੇ ਜਾਂ ਉਹਨਾਂ ਦੇ ਵੱਖਰੇ ਸ਼ੂਟ ਅਤੇ ਕੰਮ। ਹਾਲ ਹੀ 'ਚ ਪ੍ਰਿਯੰਕਾ ਨੇ ਫਾਦਰਸ ਡੇਅ ਤੇ ਆਪਣੇ ਪਤੀ ਅਤੇ ਧੀ ਦੀ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਦਾ @team_pc_ ਹੈਂਡਲ ਨਾਲ ਇੰਸਟਾਗ੍ਰਾਮ 'ਤੇ ਇੱਕ ਅਧਿਕਾਰਤ ਵੈਰੀਫਾਈਡ ਅਕਾਉਂਟ ਵੀ ਹੈ। ਇਸ ਦੇ ਚਾਰ ਲੱਖ ਦੇ ਕਰੀਬ ਫਾਲੋਅਰਜ਼ ਹਨ, ਅਤੇ ਅਕਸਰ ਆਪਣੀਆਂ ਫਿਲਮਾਂ ਅਤੇ ਪ੍ਰੋਗਰਾਮਾਂ ਤੋਂ ਥ੍ਰੋਬੈਕ ਵੀਡੀਓ ਅਤੇ ਪਰਦੇ ਦੇ ਪਿੱਛੇ ਦੀ ਫੁਟੇਜ ਸ਼ੇਅਰ ਕੀਤੀ ਜਾਂਦੀ ਹੈ। ਮੰਗਲਵਾਰ ਨੂੰ, ਜਦੋਂ ਅਕਾਉਂਟ ਨੇ ਪ੍ਰਿਯੰਕਾ ਦੀ 2012 ਦੀ ਫਿਲਮ ਮੈਰੀਕਾਮ ਦੀ ਇੱਕ ਵੀਡੀਓ ਪੋਸਟ ਕੀਤੀ, ਉੱਥੇ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਉਸ ਦੇ ਅਕਾਉਂਟ ਨੂੰ ਕੀ ਹੋਇਆ, ਮੈਨੂੰ ਇਹ ਨਹੀਂ ਮਿਲ ਰਿਹਾ।" ਅਕਾਉਂਟ ਨੇ ਪ੍ਰਸ਼ੰਸਕ ਨੂੰ ਜਵਾਬ ਦਿੱਤਾ, "ਅਸੀਂ ਅਕਾਉਂਟ ਨੂੰ ਰੀਸਟੋਰ ਕਰਨ ਲਈ Instagram ਨਾਲ ਕੰਮ ਕਰ ਰਹੇ ਹਾਂ! ਅਸੀਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਸੁਲਝਾ ਲਵਾਂਗੇ।"। ਦੱਸ ਦਈਏ ਪ੍ਰਿਯੰਕਾ ਚੋਪੜਾ ਦਾ ਇੰਸਟਾਗ੍ਰਾਮ ਅਕਾਉਂਟ ਰਿਸਟੋਰ ਕਰ ਲਿਆ ਗਿਆ ਹੈ।