ਖਾਣਾ ਖਾਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਦਾ ਹੋਇਆ ਬੁਰਾ ਹਾਲ, ਜਾਣੋ ਪੂਰਾ ਮਾਮਲਾ

ਬਾਲੀਵੁੱਡ 'ਚ ਦੇਸੀ ਗਰਲ ਦੇ ਨਾਂ ਨਾਲ ਮਸ਼ਹੂਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਹਾਲੀਵੁੱਡ 'ਚ ਚਰਚਾ 'ਚ ਹੈ। ਜਦੋਂ ਤੋਂ ਪ੍ਰਿਯੰਕਾ ਦਾ ਅਮਰੀਕੀ ਗਾਇਕ ਨਿੱਕ ਜੋਨਸ ਨਾਲ ਵਿਆਹ ਹੋਇਆ ਹੈ, ਜਿਸ ਕਰਕੇ ਉਹ ਅਮਰੀਕਾ ਚ ਹੀ ਰਹਿੰਦੀ ਹੈ। ਹਾਲਾਂਕਿ ਦੇਸ਼ ਤੋਂ ਦੂਰ ਰਹਿਣ ਦੇ ਬਾਵਜੂਦ ਪ੍ਰਿਯੰਕਾ ਆਪਣੇ ਪ੍ਰਸ਼ੰਸਕਾਂ ਤੋਂ ਦੂਰ ਨਹੀਂ ਰਹਿੰਦੀ ਅਤੇ ਉਨ੍ਹਾਂ ਲਈ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ 'ਚ ਪ੍ਰਿਯੰਕਾ ਦੀ ਇਕ ਤਾਜ਼ਾ ਵੀਡੀਓ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਖੂਬ ਟਰੈਂਡ ਕਰ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਦੋਸਤਾਂ ਨਾਲ ਇੱਕ ਰੈਸਟੋਰੈਂਟ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਬੱਚਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਭੈਣ-ਭਰਾ ਦੇ ਕਿਊਟ ਅੰਦਾਜ਼ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ਼
ਇਸ ਵੀਡੀਓ ਨੂੰ ਵੂਪਲਾ ਦੇ ਅਧਿਕਾਰਤ ਇੰਸਟਾ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਪ੍ਰਿਯੰਕਾ ਨੂੰ ਆਪਣੇ ਦੋਸਤਾਂ ਨਾਲ ਰੈਸਟੋਰੈਂਟ 'ਚ ਦੇਖ ਸਕਦੇ ਹੋ। ਇਸ 'ਚ ਉਹ ਬਹੁਤ ਸਾਰਾ ਖਾਣਾ ਖਾਣ ਤੋਂ ਬਾਅਦ ਇਸ ਨੂੰ ਹਜ਼ਮ ਕਰਨ ਦੇ ਲਈ ਆਪਣੀ ਸਰੀਰ ਨੂੰ ਹਿਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪ੍ਰਿਯੰਕਾ ਚੋਪੜਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਹ ਲਿਖਦੀ ਹੈ, 'ਕੀ ਤੁਹਾਨੂੰ ਲੱਗਦਾ ਹੈ ਕਿ ਖਾਣ ਤੋਂ ਬਾਅਦ ਹਿੱਲਣ ਨਾਲ ਪੇਟ 'ਚ ਜਗ੍ਹਾ ਬਣ ਜਾਂਦੀ ਹੈ।' ਪ੍ਰਿਅੰਕਾ ਚੋਪੜਾ ਦੇ ਇਸ ਫਨੀ ਵੀਡੀਓ 'ਤੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਨੂੰ ਹਾਲ ਹੀ 'ਚ 'ਦਿ ਮੈਟਰਿਕਸ ਰਿਕਰਸ਼ਨ' 'ਚ ਸਤੀ ਦੀ ਭੂਮਿਕਾ 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਉਹ 'ਐਂਡਿੰਗ ਥਿੰਗਜ਼', ਟੈਕਸਟ ਫੋਰ ਯੂਨ ਅਤੇ ਇੱਕ ਵੈੱਬ ਸੀਰੀਜ਼ ਸੀਟਾਡੇਲ ਵਿੱਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਾਰਾ' 'ਚ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਦੱਸ ਦਈਏ ਇਸੇ ਸਾਲ ਪ੍ਰਿਯੰਕਾ ਚੋਪੜਾ ਸਰੋਗੇਸੀ ਜ਼ਰੀਏ ਇੱਕ ਬੇਟੀ ਦੀ ਮਾਂ ਬਣੀ ਹੈ। ਇਹ ਖਬਰ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।
View this post on Instagram