ਸੈਮ ਹਿਊਗਨ ਨਾਲ 'ਇਟਸ ਆਲ ਕਮਿੰਗ ਬੈਕ ਟੂ ਮੀ' 'ਚ ਨਜ਼ਰ ਆਵੇਗੀ ਪ੍ਰਿਯੰਕਾ ਚੋਪੜਾ

By  Pushp Raj April 20th 2022 04:00 PM -- Updated: April 20th 2022 05:44 PM

ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਉਹ ਜਲਦੀ ਹੀ ਸੈਮ ਹਿਊਗਨ ਨਾਲ ਫਿਲਮ 'ਇਟਸ ਆਲ ਕਮਿੰਗ ਬੈਕ ਟੂ ਮੀ' 'ਚ ਨਜ਼ਰ ਆਵੇਗੀ। ਫਿਲਮ ਦਾ ਨਾਮ 1996 ਦੀ ਐਲਬਮ ਫਾਲਿੰਗ ਇਨਟੂ ਯੂ ਦੇ ਇੱਕ ਗੀਤ ਦੇ ਨਾਮ ਉੱਤੇ ਰੱਖਿਆ ਗਿਆ ਹੈ। ਪਹਿਲਾਂ ਫਿਲਮ ਦਾ ਨਾਂ 'ਟੈਕਸਟਡ ਫਾਰ ਯੂ' ਸੀ, ਜਿਸ ਨੂੰ ਬਦਲ ਦਿੱਤਾ ਗਿਆ ਹੈ। ਇਹ ਫਿਲਮ ਅਗਲੇ ਸਾਲ 10 ਫਰਵਰੀ 2023 ਵਿੱਚ ਰਿਲੀਜ਼ ਹੋਣ ਵਾਲੀ ਹੈ।

ਸੈਮ ਹਿਊਗਨ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਪ੍ਰਿਯੰਕਾ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਸ਼ਾਨਦਾਰ ਪ੍ਰਿਯੰਕਾ ਅਤੇ ਸੇਲਿਨ ਡੀਓਨ ਦੇ ਸੰਗੀਤ ਵਾਲੀ ਫਿਲਮ 'ਇਟਸ ਆਲ ਕਮਿੰਗ ਬੈਕ ਟੂ ਮੀ' 10 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ।

ਹਾਲਾਂਕਿ ਸੈਮ ਨੇ ਇਸ ਪੋਸਟ ਨੂੰ ਕੁਝ ਸਮੇਂ ਬਾਅਦ ਹੀ ਡਿਲੀਟ ਕਰ ਦਿੱਤਾ ਸੀ ਪਰ ਫਿਲਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਤੋਂ ਪ੍ਰਸ਼ੰਸਕ ਕਾਫੀ ਖੁਸ਼ ਸਨ। ਸੈਮ ਨੇ ਇਸ ਤੋਂ ਪਹਿਲਾਂ ਆਪਣੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਪ੍ਰਿਯੰਕਾ ਬਹੁਤ ਖੂਬਸੂਰਤ ਅਤੇ ਚੰਗੀ ਇਨਸਾਨ ਹੈ।

 

'ਇਟਸ ਆਲ ਕਮਿੰਗ ਬੈਕ ਟੂ ਮੀ' 2016 ਦੀ ਜਰਮਨ ਫਿਲਮ 'SMS für Dich' ਦਾ ਰੀਮੇਕ ਹੈ, ਜੋ ਕਿ ਸੋਫੀ ਕ੍ਰੈਮਰ ਦੇ ਨਾਵਲ 'ਤੇ ਆਧਾਰਿਤ ਹੈ। ਇਹ ਇੱਕ ਔਰਤ ਦੀ ਕਹਾਣੀ ਹੈ ਜੋ ਆਪਣੇ ਮਰੇ ਹੋਏ ਬੁਆਏਫ੍ਰੈਂਡ ਦੇ ਫ਼ੋਨ 'ਤੇ ਮੈਸਿਜ ਕਰਦੀ ਹੈ ਅਤੇ ਇੱਕ ਅਜਿਹੇ ਆਦਮੀ ਨੂੰ ਮਿਲਦੀ ਹੈ ਜਿਸ ਦਾ ਦਿਲ ਵੀ ਟੁੱਟ ਜਾਂਦਾ ਹੈ। ਫਿਲਹਾਲ ਉਹ ਇਸ ਨੰਬਰ ਦੀ ਵਰਤੋਂ ਕਰ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਜਿਮ ਸਟੋਸ ਨੇ ਕੀਤਾ ਹੈ। ਇਸ ਵਿੱਚ ਸੇਲਿਨ ਡੀਓਨ, ਰਸਲ ਟੋਵੀ, ਓਮਿਦ ਅਤੇ ਸੇਲੀਆ ਇਮਰੀ ਵੀ ਹਨ। ਫਿਲਮ ਦੀ ਸ਼ੂਟਿੰਗ ਲੰਡਨ ਅਤੇ ਅਮਰੀਕਾ 'ਚ ਕੀਤੀ ਗਈ ਹੈ।

ਹੋਰ ਪੜ੍ਹੋ : ਮਸ਼ਹੂਰ ਨਿਰਦੇਸ਼ਕ ਟੀ ਰਾਮਾ ਰਾਓ ਦਾ ਹੋਇਆ ਦੇਹਾਂਤ, 83 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਵਰਕ ਫਰੰਟ 'ਤੇ, ਪ੍ਰਿਯੰਕਾ ਐਂਥਨੀ ਮੈਕੀ ਦੇ ਨਾਲ "ਐਂਡਿੰਗ ਥਿੰਗਜ਼", ਵੈੱਬ ਸੀਰੀਜ਼ "ਸੀਟਾਡੇਲ" ਅਤੇ ਫਰਹਾਨ ਅਖਤਰ ਦੀ "ਜੀ ਲੇ ਜ਼ਾਰਾ" ਵਿੱਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਕਈ ਪ੍ਰੋਜੈਕਟ ਵੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਖਰੀ ਵਾਰ ਬਾਲੀਵੁੱਡ 'ਚ 2019 ਦੀ ਫਿਲਮ 'ਦਿ ਸਕਾਈ ਇਜ਼ ਪਿੰਕ' 'ਚ ਨਜ਼ਰ ਆਈ ਸੀ।

Related Post