Nick Jonas Celebrated His 30th Birthday With Priyanka Chopra: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨੇ ਹਾਲ ਹੀ ਵਿੱਚ ਆਪਣਾ 30ਵਾਂ ਜਨਮਦਿਨ ਮਨਾਇਆ। 16 ਸਤੰਬਰ ਨੂੰ ਨਿਕ ਜੋਨਸ ਦਾ ਜਨਮਦਿਨ ਸੀ, ਜਿਸ ਨੂੰ ਪ੍ਰਿਯੰਕਾ ਚੋਪੜਾ ਨੇ ਖ਼ਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਹੁਣ ਉਸਨੇ ਨਿਕ ਜੋਨਸ ਦੇ ਜਨਮਦਿਨ ਦੇ ਜਸ਼ਨ ਦੀਆਂ ਝਲਕੀਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਨਿਕ ਦੇ ਜਨਮਦਿਨ 'ਤੇ ਕਲਿੱਕ ਕੀਤੀਆਂ ਗਈਆਂ ਸਾਰੀਆਂ ਤਸਵੀਰਾਂ ਦੇ ਕਲੈਕਸ਼ਨ ਨੂੰ ਦਿਖਾਇਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਇਕ ਖੂਬਸੂਰਤ ਨੋਟ ਵੀ ਲਿਖਿਆ ਹੈ।
ਹੋਰ ਪੜ੍ਹੋ : ਟੀਵੀ ਜਗਤ ਦੇ ਇਸ ਜੋੜੇ ਨੇ ਪਹਿਲੀ ਵਾਰ ਦਿਖਾਇਆ ਆਪਣੀ ਨਵਜੰਮੀ ਧੀ ਦਾ ਚਿਹਰਾ, ਪ੍ਰਸ਼ੰਸਕਾਂ ਨੇ ਕਿਹਾ-'ਵਾਹ, ਬਹੁਤ ਪਿਆਰੀ ਹੈ'
image source instagram
ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਜਨਮਦਿਨ ਮੁਬਾਰਕ ਮੇਰੇ ਪਿਆਰੇ...ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਰਹਿਣ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਬਣੀ ਰਹੇ....ਮੈਂ ਤੁਹਾਨੂੰ ਪਿਆਰ ਕਰਦੀ ਹਾਂ ਨਿਕ ਜੋਨਸ...ਇਹ ਇੱਕ ਵੀਕਐਂਡ ਸੀ ਜਿਸਨੇ ਮੇਰਾ ਦਿਲ ਖੁਸ਼ੀ ਨਾਲ ਭਰ ਦਿੱਤਾ। ਇਹ ਮੇਰੇ ਪਤੀ ਦੇ 30ਵੇਂ ਜਨਮਦਿਨ ਨੂੰ ਮਨਾਉਣ ਦੀ ਕੋਸ਼ਿਸ਼ ਵਜੋਂ ਸ਼ੁਰੂ ਹੋਇਆ ਸੀ, ਪਰ ਅੰਤ ਵੱਡਾ ਅਤੇ ਬਿਹਤਰ ਹੁੰਦਾ ਗਿਆ’।
image source instagram
ਪ੍ਰਿਯੰਕਾ ਨੇ ਅੱਗੇ ਲਿਖਿਆ ਹੈ, 'ਨਿਕ ਜੋਨਸ ਦੇ ਸਾਰੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਪਿਆਰ ਨਾਲ ਭਰ ਦਿੱਤਾ... @scottsdalenational you are our home away from home. ... ਇਸ ਸ਼ਾਨਦਾਰ ਸਖ਼ਸ਼ ਦੇ ਜਨਮਦਿਨ ਨੂੰ ਇੰਨਾ ਖ਼ਾਸ ਬਣਾਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ'।
image source instagram
ਇਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਉਨ੍ਹਾਂ ਖਾਸ ਲੋਕਾਂ ਦੇ ਨਾਂ ਲਿਖੇ ਹਨ ਜਿਨ੍ਹਾਂ ਨੇ ਨਿਕ ਜੋਨਸ ਦੇ ਜਨਮਦਿਨ ਨੂੰ ਖਾਸ ਬਣਾਉਣ 'ਚ ਉਨ੍ਹਾਂ ਦੀ ਮਦਦ ਕੀਤੀ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਨਿਕ ਜੋਨਸ ਦੇ ਪਰਿਵਾਰ ਦੇ ਮੈਂਬਰ ਜਾਂ ਉਨ੍ਹਾਂ ਦੇ ਦੋਸਤ ਹਨ। ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਪੂਰਾ ਦਿਨ ਗੋਲਫ ਕੋਰਸ 'ਚ ਬਿਤਾਇਆ, ਜਿੱਥੇ ਉਨ੍ਹਾਂ ਨੇ ਪਰਿਵਾਰ ਤੇ ਦੋਸਤਾਂ ਦੇ ਨਾਲ ਖ਼ਾਸ ਸਮਾਂ ਬਿਤਾਇਆ, ਗੋਲਫ ਖੇਡਣ ਤੋਂ ਇਲਾਵਾ ਸੰਗੀਤ ਤੇ ਖਾਸ ਭੋਜਨ ਦਾ ਅਨੰਦ ਵੀ ਮਾਣਿਆ। ਦੱਸ ਦਈਏ ਇਸੇ ਸਾਲ ਇਹ ਜੋੜਾ ਸਰੋਗੇਸੀ ਦੇ ਨਾਲ ਇੱਕ ਧੀ ਦੇ ਮਾਪੇ ਬਣੇ ਹਨ। ਦੋਵਾਂ ਨੇ ਆਪਣੀ ਧੀ ਦਾ ਨਾਮ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ।
View this post on Instagram
A post shared by Priyanka (@priyankachopra)