Priyanka Chopra shares pics on mother-in-law Denise Jonas : ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜੀ ਰਹਿੰਦੀ ਹੈ। ਉਸਨੇ ਸਾਲ 2018 ਵਿੱਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ।
ਵਿਆਹ ਤੋਂ ਬਾਅਦ, ਅਦਾਕਾਰਾ ਨੇ ਆਪਣੇ ਪਿਆਰ ਦੇ ਨਾਲ ਜੋਨਸ ਪਰਿਵਾਰ ਚ ਆਪਣੀ ਖ਼ਾਸ ਜਗ੍ਹਾ ਬਣਾਈ ਹੋਈ ਹੈ। ਪ੍ਰਿਯੰਕਾ ਦਾ ਸਹੁਰਾ ਪਰਿਵਾਰ ਵੀ ਆਪਣੀ ਨੂੰਹ ਨੂੰ ਪਿਆਰ ਕਰਦੇ ਹਨ। ਪ੍ਰਿਯੰਕਾ ਅਕਸਰ ਹੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਸੱਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : Dunki: ਲਓ ਜੀ 18 ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਇਸ ਖ਼ਾਸ ਸਖ਼ਸ਼ ਨੇ ਛੱਡੀ ਰਾਜਕੁਮਾਰ ਹਿਰਾਨੀ ਦੀ ਫ਼ਿਲਮ
Image Source: Instagram
ਪ੍ਰਿਯੰਕਾ ਦੀ ਸੱਸ ਡੇਨਿਸ ਜੋਨਸ ਉਸ ਨੂੰ ਬਹੁਤ ਪਸੰਦ ਕਰਦੀ ਹੈ। ਦੋਵਾਂ ਦਾ ਖਾਸ ਰਿਸ਼ਤਾ ਹੈ। ਹੁਣ ਡੇਨਿਸ ਜੋਨਸ ਦੇ ਜਨਮਦਿਨ 'ਤੇ, ਪ੍ਰਿਯੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸੱਸ ਦੇ ਨਾਲ ਫੋਟੋ ਵੀ ਸਾਂਝੀ ਕੀਤੀ ਹੈ। ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਜਨਮਦਿਨ ਮੁਬਾਰਕ Milly! ਤੁਹਾਨੂੰ ਬਹੁਤ ਪਿਆਰ.. ਅਸੀਂ ਖੁਸ਼ ਹਾਂ ਕਿ ਤੁਸੀਂ ਸਾਡੀ ਜ਼ਿੰਦਗੀ ਵਿੱਚ ਹੋ'। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਯੰਕਾ ਮੰਮੀ ਜੋਨਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਵੇ।
ਇਸ ਤੋਂ ਇਲਾਵਾ ਪੀਸੀ ਦੇ ਭਰਾ ਸਿਧਾਰਥ ਚੋਪੜਾ ਨੇ ਵੀ ਡੈਨਿਸ ਜੋਨਸ ਨਾਲ ਆਪਣਾ ਜਨਮਦਿਨ ਸਾਂਝਾ ਕੀਤਾ। ਪ੍ਰਿਯੰਕਾ ਨੇ ਆਪਣੇ ਭਰਾ ਸਿਧਾਰਥ ਚੋਪੜਾ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਦਾਕਾਰਾ ਨੇ ਆਪਣੇ ਭਰਾ ਦੇ ਬਚਪਨ ਦੀ ਫੋਟੋ ਸ਼ੇਅਰ ਕਰਕੇ ਆਪਣੇ ਭਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਿਯੰਕਾ ਨੇ ਲਿਖਿਆ, 'ਲਵ ਯੂ ਸਿਡ! ਜਨਮਦਿਨ ਮੁਬਾਰਕ.'। ਏਨੀਂ ਦਿਨੀਂ ਪ੍ਰਿਯੰਕਾ ਆਪਣੀ ਧੀ ਦੇ ਨਾਲ ਖ਼ਾਸ ਸਮਾਂ ਬਿਤਾ ਰਹੇ ਹਨ। ਬਾਲੀਵੁੱਡ ਦੀ ਦੇਸੀ ਗਰਲ ਅਦਾਕਾਰਾ ਪ੍ਰਿਯੰਕਾ ਚੋਪੜਾ ਕੁਝ ਮਹੀਨੇ ਪਹਿਲਾਂ ਸਰੋਗੇਸੀ ਰਾਹੀਂ ਮਾਂ ਬਣੀ ਸੀ। ਪ੍ਰਿਯੰਕਾ ਅਤੇ ਨਿੱਕ ਨੇ ਬੇਟੀ ਦਾ ਨਾਮ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ।
View this post on Instagram
A post shared by Priyanka (@priyankachopra)