ਪ੍ਰਿਯੰਕਾ ਚੋਪੜਾ (Priyanka Chopra) ਅਕਸਰ ਆਪਣੀ ਧੀ (Daughter) ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸੋਟਰੀ ‘ਚ ਸਾਂਝਾ ਕੀਤਾ ਹੈ । ਹਾਲਾਂਕਿ ਇਸ ਤਸਵੀਰ ‘ਚ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਨਹੀਂ ਵਿਖਾਇਆ ਹੈ ।
Image Source : Instagram
ਹੋਰ ਪੜ੍ਹੋ : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਪਤਨੀ ਨੇ ਸਾਂਝੀ ਕੀਤੀ ਕਾਮੇਡੀਅਨ ਦੀ ਹੈਲਥ ਅਪਡੇਟ, ਕਿਹਾ ਸਿਹਤ ‘ਚ ਹੋ ਰਿਹਾ ਹੈ ਸੁਧਾਰ
ਪਰ ਤਸਵੀਰ ‘ਚ ਅਦਾਕਾਰਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਧੀ ਨੂੰ ਉਚਾਈ ‘ਤੇ ਉਛਾਲਦੀ ਹੋਈ ਨਜ਼ਰ ਖੁਸ਼ ਨਜ਼ਰ ਆ ਰਹੀ ਹੈ । ਜਿਸ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਪ੍ਰਿਯੰਕਾ ਚੋਪੜਾ ਦੀ ਧੀ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ।
Image Source: Instagram
ਹੋਰ ਪੜ੍ਹੋ : ਸਮੁੰਦਰ ਕੰਢੇ ਪਾਣੀ ਦੀਆਂ ਛੱਲਾਂ ਦੇ ਨਾਲ ਮਸਤੀ ਕਰਦੇ ਹੋਏ ਬੱਬੂ ਮਾਨ ਨੇ ਆਪਣੀ ਸ਼ਾਇਰੀ ਦੇ ਨਾਲ ਬੰਨਿਆ ਰੰਗ, ਵੇਖੋ ਵੀਡੀਓ
ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਬੀਤੇ ਦਿਨੀਂ ਅਦਾਕਾਰਾ ਦਿਲਜੀਤ ਦੋਸਾਂਝ ਦੇ ਸ਼ੋਅ ਦਾ ਅਨੰਦ ਮਾਣਦੀ ਹੋਈ ਨਜ਼ਰ ਆਈ ਸੀ । ਉਨ੍ਹਾਂ ਨੇ ਵਿਦੇਸ਼ੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਸੀ ।
image From instagram
ਇਹ ਵਿਆਹ ਰਾਜਸਥਾਨ ‘ਚ ਹੋਇਆ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । ਬੇਸ਼ੱਕ ਪ੍ਰਿਯੰਕਾ ਚੋਪੜਾ ਵਿਦੇਸ਼ ਜਾ ਕੇ ਵੱਸ ਗਈ ਹੈ । ਪਰ ਉਹ ਆਪਣੇ ਰੀਤੀ ਰਿਵਾਜ਼ਾਂ ਨੂੰ ਨਹੀਂ ਭੁੱਲੀ ਹੈ । ਉਹ ਅਕਸਰ ਭਾਰਤੀ ਵਿਅੰਜਨਾ, ਭਾਰਤੀ ਤਿਉਹਾਰ ਆਪਣੇ ਪਤੀ ਦੇ ਨਾਲ ਸੈਲੀਬ੍ਰੇਟ ਕਰਦੀ ਦਿਖਾਈ ਦਿੰਦੀ ਹੈ ।
View this post on Instagram
A post shared by Nick Jonas (@nickjonas)