'ਮਦਰਜ਼ ਡੇਅ' ਦਾ ਦਿਨ ਸਾਰੀਆਂ ਮਾਵਾਂ ਲਈ ਬਹੁਤ ਖਾਸ ਸੀ, ਪਰ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਲਈ ਇਹ ਦਿਨ ਬਹੁਤ ਹੀ ਯਾਦਗਾਰ ਸਾਬਿਤ ਹੋਇਆ। ਪ੍ਰਿਯੰਕਾ ਅਤੇ ਨਿੱਕ ਨੇ ਪਹਿਲੀ ਵਾਰ ਆਪਣੀ ਧੀ ਨੂੰ ਗਲੇ ਲਗਾਇਆ। ਐਤਵਾਰ ਨੂੰ ਜਦੋਂ ਦੁਨੀਆ ਭਰ 'ਚ ਮਦਰਜ਼ ਡੇਅ ਮਨਾਇਆ ਜਾ ਰਿਹਾ ਸੀ ਤਾਂ ਨਿੱਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਘਰ 'ਚ ਆਪਣੀ ਧੀ ਦਾ ਸਵਾਗਤ ਕੀਤਾ।
Image Source: Instagram
ਐਤਵਾਰ ਦੇਰ ਰਾਤ ਪ੍ਰਿਯੰਕਾ ਅਤੇ ਨਿੱਕ ਜੋਨਸ ਨੇ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਧੀ ਨਾਲ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਨਿੱਕ ਅਤੇ ਪ੍ਰਿਯੰਕਾ ਇਕੱਠੇ ਬੈਠੇ ਹਨ। ਉਨ੍ਹਾਂ ਦੀ ਧੀ ਪ੍ਰਿਯੰਕਾ ਦੀ ਗੋਦ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਉਹ ਜੱਫੀ ਪਾ ਰਹੀ ਹੈ।
ਪ੍ਰਿਯੰਕਾ ਤੇ ਨਿੱਕ ਦੀ ਧੀ 'ਮਾਲਤੀ ਮੈਰੀ ਚੋਪੜਾ ਜੋਨਸ' ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ, ਪ੍ਰਿਯੰਕਾ ਨੇ ਲਿਖਿਆ, "ਇਸ ਮਦਰਜ਼ ਡੇਅ 'ਤੇ ! ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਰੋਲਰਕੋਸਟਰ ਵਰਗੇ ਉਤਰਾਅ-ਚੜ੍ਹਾਅ ਚੋਂ ਲੰਘਣ ਦੀ ਉਡੀਕ ਕਰ ਰਹੇ ਸੀ। ਅਸੀਂ ਜਾਣਦੇ ਹਾਂ ਕਿ ਸਿਰਫ਼ ਅਸੀਂ ਹੀ ਨਹੀਂ, ਸਗੋਂ ਕਈਆਂ ਨੇ ਵੀ ਅਜਿਹਾ ਅਨੁਭਵ ਕੀਤਾ ਹੋਵੇਗਾ। NICU ਵਿੱਚ 100 ਤੋਂ ਵੱਧ ਦਿਨ ਬਿਤਾਉਣ ਤੋਂ ਬਾਅਦ, ਸਾਡੀ ਨਿੱਕੀ ਪਰੀ ਆਖਿਰਕਾਰ ਘਰ ਆ ਗਈ ਹੈ। "
Image Source: Instagram
ਪ੍ਰਿਯੰਕਾ ਨੇ ਅੱਗੇ ਲਿਖਿਆ ਕਿ ਹਰ ਪਰਿਵਾਰ ਦਾ ਸਫਰ ਵੱਖਰਾ ਹੁੰਦਾ ਹੈ ਅਤੇ ਇਸ ਲਈ ਵਿਸ਼ਵਾਸ ਦੀ ਲੋੜ ਹੁੰਦੀ ਹੈ। ਪਿਛਲੇ ਕੁਝ ਮਹੀਨੇ ਸਾਡੇ ਲਈ ਚੁਣੌਤੀਪੂਰਨ ਰਹੇ ਹਨ। ਪਿੱਛੇ ਮੁੜ ਕੇ ਦੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਰ ਪਲ ਕਿੰਨਾ ਕੀਮਤੀ ਅਤੇ ਸੰਪੂਰਨ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਛੋਟੀ ਬੱਚੀ ਆਖਿਰਕਾਰ ਘਰ ਆ ਗਈ ਹੈ। ਅਸੀਂ ਲਾਸ ਏਂਜਲਸ ਦੇ ਰੈਡੀ ਚਿਲਡਰਨਜ਼ ਲਾ ਜੋਲਾ ਅਤੇ ਸੀਡਰਸ ਸਿਨਾਈ ਹਸਪਤਾਲ ਦੇ ਹਰ ਡਾਕਟਰ, ਨਰਸ ਅਤੇ ਮਾਹਿਰ ਦਾ ਹਰ ਕਦਮ 'ਤੇ ਉਨ੍ਹਾਂ ਦੇ ਨਿਰਸਵਾਰਥ ਸਮਰਥਨ ਕਰਨ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਡੀ ਜ਼ਿੰਦਗੀ ਦਾ ਅਗਲਾ ਅਧਿਆਏ ਸ਼ੁਰੂ ਹੋਣ ਵਾਲਾ ਹੈ। ਮੰਮੀ ਅਤੇ ਡੈਡੀ ਤੁਹਾਨੂੰ ਪਿਆਰ ਕਰਦੇ ਹਨ। @nickjonas I love you ❤️' ॐ नमः शिवाय।
Image Source: Instagram
ਹੋਰ ਪੜ੍ਹੋ : ਪ੍ਰੈਗਨੈਂਸੀ ਦੌਰਾਨ ਚਾਕਲੇਟ ਬਾਲਸ ਨਾਲ ਸਵੀਟ ਕ੍ਰੇਵਿੰਗ ਨੂੰ ਟ੍ਰੀਟ ਕਰਦੀ ਨਜ਼ਰ ਆਈ ਸੋਨਮ ਕਪੂਰ, ਵੇਖੋ ਤਸਵੀਰਾਂ
ਪ੍ਰਿਯੰਕਾ ਤੇ ਨਿੱਕ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਦੋਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੋਹਾਂ ਨੂੰ ਉਨ੍ਹਾਂ ਦੀ ਧੀ ਦੇ ਸਿਹਤਯਾਬ ਹੋਣ ਤੇ ਘਰ ਪਰਤਣ 'ਤੇ ਵਧਾਈ ਦਿੱਤੀ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਅਨੁਸ਼ਕਾ ਸ਼ਰਮਾ, ਦੀਆ ਮਿਰਜ਼ਾ ਤੇ ਹੋਰਨਾਂ ਕਈ ਨੇ ਦੋਹਾਂ ਨੂੰ ਵਧਾਈ ਦਿੱਤੀ। ਅਨੁਸ਼ਕਾ ਸ਼ਮਾਨ ਨੇ ਕਮੈਂਟ 'ਚ ਲਿਖਿਆ, " ਬੇਬੀ ਅਤੇ ਬੇਬੀ ਦੀ ਸਟ੍ਰਾਂਗ ਮਾਂ ਨੂੰ ਬਹੁਤ-ਬਹੁਤ ਵਧਾਈ। ਨਿੱਕੀ ਪਰੀ ਨੂੰ ਬਹੁਤ ਸਾਰਾ ਪਿਆਰ ਤੇ ਬਲੈਸਿੰਗਸ❤️। ਇਸ ਦੇ ਨਾਲ ਹੀ ਅਨੁਸ਼ਕਾਂ ਸ਼ਰਮਾ ਸਣੇ ਕਈ ਹੋਰਨਾਂ ਲੋਕਾਂ ਨੇ ਹਾਰਟ ਈਮੋਜੀ ਬਣਾ ਕੇ ਪ੍ਰਿਯੰਕਾ ਦੀ ਧੀ ਲਈ ਆਪਣਾ ਪਿਆਰ ਵਿਖਾਇਆ ਹੈ।
View this post on Instagram
A post shared by Priyanka (@priyankachopra)