ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਆਪਣੀ ਧੀ ਮਾਲਤੀ ਦੀ ਕਿਊਟ ਜਿਹੀ ਵੀਡੀਓ, ਦਰਸ਼ਕ ਲੁਟਾ ਰਹੇ ਨੇ ਪਿਆਰ
Priyanka Chopra and daughter Malti vibe to ‘Sasural Genda Phool’: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਪ੍ਰਿਯੰਕਾ ਚੋਪੜਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਇਸ ਦੌਰਾਨ ਪ੍ਰਿਯੰਕਾ ਨੇ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ 'ਸੁਸਰਾਲ ਗੇਂਦਾ ਫੂਲ' ਗੀਤ ਚੱਲ ਰਿਹਾ ਹੈ।
Image Source: Instagram
ਦਰਅਸਲ ਪ੍ਰਿਯੰਕਾ ਅਤੇ ਨਿੱਕ ਨੇ ਅਜੇ ਤੱਕ ਬੇਟੀ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੀ ਧੀ ਦਾ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਚ ਮਾਂ-ਧੀ ਹਿੰਦੀ ਗੀਤ 'ਸੁਸਰਾਲ ਗੇਂਦਾ ਫੂਲ' ਦਾ ਅਨੰਦ ਲੈਂਦੇ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ‘ਚ ਮਾਲਤੀ ਦੀ ਪਿੱਠ ਨਜ਼ਰ ਆ ਰਹੀ ਹੈ। ਜਿਸ ਕਰਕੇ ਪ੍ਰਿਯੰਕਾ ਨੇ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ।
Image Source: Instagram
ਸੋਸ਼ਲ ਮੀਡੀਆ ਯੂਜ਼ਰਸ ਪ੍ਰਿਯੰਕਾ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਉੱਤੇ ਪ੍ਰਸ਼ੰਸਕਾਂ ਦੇ ਨਾਲ ਕਲਾਕਾਰਾਂ ਪ੍ਰਤੀਕਿਰਿਆ ਦੇ ਰਹੇ ਹਨ। ਇਸ ਪੋਸਟ ਨੂੰ ਲੱਖਾਂ ਵਿਊਜ਼ ਅਤੇ ਲਾਈਕਸ ਮਿਲ ਚੁੱਕੇ ਹਨ। ਫਰਹਾਨ ਅਖਤਰ ਦੇ ਨਾਲ-ਨਾਲ ਕਈ ਹਾਲੀਵੁੱਡ ਸੈਲੇਬਸ ਨੇ ਇਸ ਪੋਸਟ ਨੂੰ ਪਸੰਦ ਕੀਤਾ ਹੈ। ਦੱਸ ਦਈਏ ਇਸ ਸਾਲ ਜਨਵਰੀ ਵਿੱਚ ਮਾਲਤੀ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਸੀ।
Image Source: Instagram
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਦੀ ਆਖਰੀ ਬਾਲੀਵੁੱਡ ਫਿਲਮ 'ਦਿ ਵ੍ਹਾਈਟ ਟਾਈਗਰ' ਸੀ। ਇਸ ਦੇ ਨਾਲ ਹੀ ਉਹ ਹਾਲੀਵੁੱਡ ਫਿਲਮ 'ਦ ਮੈਟ੍ਰਿਕਸ ਰਿਸਰੈਕਸ਼ਨ' 'ਚ ਨਜ਼ਰ ਆਈ ਸੀ। ਪ੍ਰਿਯੰਕਾ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਕੈਟਰੀਨਾ ਕੈਫ ਅਤੇ ਆਲੀਆ ਭੱਟ ਨਾਲ ਫਿਲਮ 'ਜੀ ਲੇ ਜਾਰਾ' ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਹਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਵੇਗੀ।
View this post on Instagram