ਬਾਲੀਵੁੱਡ ਦੀਆਂ ਚੋਪੜਾ ਭੈਣਾਂ ਦਾ ਪਿਆਰ ਨਜ਼ਰ ਆਵੇਗਾ ਹਾਲੀਵੁੱਡ ਦੀ ਫ਼ਿਲਮ ‘Frozen 2’ ‘ਚ

ਬਾਲੀਵੁੱਡ ‘ਚ ਅਜਿਹੀਆਂ ਕਈ ਫ਼ਿਲਮਾਂ ਆ ਚੁੱਕੀਆਂ ਨੇ ਜਿਨ੍ਹਾਂ ‘ਚ ਰੀਅਲ ਲਾਈਫ਼ ਭੈਣ-ਭਰਾਵਾਂ ਨੇ ਇਕੱਠੇ ਕੰਮ ਕੀਤਾ ਹੈ। ਭਾਵੇਂ ਉਹ ਸੰਨੀ ਦਿਓਲ-ਬੌਬੀ ਦਿਓਲ ਹੋਵੇ ਜਾਂ ਫਿਰ ਸਲਮਾਨ ਖ਼ਾਨ ਤੇ ਅਰਬਾਜ਼ ਖ਼ਾਨ ਹੋਣ, ਤੇ ਕਈ ਹੋਰ ਸਿਤਾਰੇ ਵੀ ਜਿਨ੍ਹਾਂ ਨੇ ਇਕੱਠੇ ਸਿਲਵਰ ਸਕਰੀਨ ਉੱਤੇ ਕੰਮ ਕੀਤਾ ਹੈ। ਇਕ ਵਾਰ ਫਿਰ ਤੋਂ ਦੋ ਭੈਣਾਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੀ.ਸੀ ਭੈਣਾਂ ਦੀ ਯਾਨੀ ਕਿ ਪ੍ਰਿਯੰਕਾ ਚੋਪੜਾ ਤੇ ਪਰੀਨਿਤੀ ਚੋਪੜਾ ਦੀ।
View this post on Instagram
ਹੋਰ ਵੇਖੋ:ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?
ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ, ਮਿਮੀ ਤੇ ਟਿਸ਼ਾ ਹੁਣ ਐਲਸਾ ਤੇ ਐਨਾ ਹੈ...ਚੋਪੜਾ ਭੈਣਾਂ ਇਕੱਠੀਆਂ ਆ ਰਹੀਆਂ ਨੇ ਡਿਜ਼ਨੀ ਦੇ ਫ਼੍ਰੋਜ਼ਨ 2 ‘ਚ। ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਸਾਨੂੰ ਦੇਖਣ ਦੇ ਲਈ...ਮੇਰਾ ਮਤਲਬ ਹੈ ਸਾਨੂੰ ਸੁਣਨ ਦੇ ਲਈ, ਅਸੀਂ ਲੈ ਕੇ ਆ ਰਹੇ ਹਾਂ ਅਨੋਖੇ ਤੇ ਦਮਦਾਰ ਕਿਰਦਾਰਾਂ ਦੀ ਕਹਾਣੀ ਹਿੰਦੀ ‘ਚ...ਫ਼੍ਰੋਜ਼ਨ-2 ਆ ਰਹੀ 22 ਨਵੰਬਰ ਨੂੰ’
View this post on Instagram
ਦੱਸ ਦਈਏ ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਭੈਣਾਂ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣੇ। ਫ਼੍ਰੋਜ਼ਨ-2 ਦੇ ਹਿੰਦੀ ਵਰਜ਼ਨ ‘ਚ ਪ੍ਰਿਯੰਕਾ ਚੋਪੜਾ ਤੇ ਪਰੀਨਿਤੀ ਚੋਪੜਾ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਇਹ ਫ਼ਿਲਮ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।