Priyanka Chopra Birthday: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਭਲਕੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਕਈ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਪ੍ਰਿਯੰਕਾ ਨੂੰ ਜਨਮਦਿਨ ਦੀ ਵਧਾਈ ਦਿੱਤੀ। ਹੁਣ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਦੇ ਜਨਮਦਿਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
image From instagram
ਆਪਣੇ ਜਨਮਦਿਨ 'ਤੇ ਪ੍ਰਿਯੰਕਾ ਪਤੀ ਨਿੱਕ ਜੋਨਸ ਨਾਲ ਕੁਆਲਟੀ ਟਾਈਮ ਬਤੀਤ ਕਰਦੀ ਨਜ਼ਰ ਆਈ। ਇਸ ਦੌਰਾਨ ਦੋਵਾਂ ਨੇ ਇੱਕ ਨਿੱਜੀ ਪਾਰਟੀ ਦਾ ਆਯੋਜਨ ਕੀਤਾ। ਹੁਣ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋਏ ਕਿ ਪ੍ਰਿਯੰਕਾ ਪਤੀ ਨਿੱਕ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਦੇ ਪਤੀ ਦੇ ਗਲੇ 'ਚ ਬਾਹਾਂ ਪਾ ਕੇ ਆਤਿਸ਼ਬਾਜ਼ੀ ਦੇਖ ਰਹੀ ਹੈ। ਇਹ ਤਸਵੀਰਾਂ ਪ੍ਰਿਯੰਕਾ ਦੇ ਪਤੀ ਨਿੱਕ ਜੋਨਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ, ਜੋ ਇਸ ਸਮੇਂ ਕਾਫੀ ਵਾਇਰਲ ਹੋ ਰਹੀਆਂ ਹਨ।
ਨਿੱਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪ੍ਰਿਯੰਕਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਚਾਰ ਤਸਵੀਰਾਂ ਅਪਲੋਡ ਕੀਤੀਆਂ ਹਨ। ਪਹਿਲੀ ਤਸਵੀਰ 'ਚ ਦੋਵੇਂ ਸਮੁੰਦਰ ਕਿਨਾਰੇ ਖੜ੍ਹੇ ਹਨ ਅਤੇ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ।
image From instagram
ਦੂਜੀ ਤਸਵੀਰ ਵਿੱਚ ਪ੍ਰਿਯੰਕਾ ਇੱਕ ਰੈਸਟੋਰੈਂਟ ਵਿੱਚ ਬੈਠੀ ਹੈ ਤੇ ਉਸ ਦੇ ਹੱਥ ਵਿੱਚ ਹੈਪੀ ਬਰਥਡੇ ਪ੍ਰਿਯੰਕਾ 80's ਬੇਬੀ ਦਾ ਟੈਗ ਹੈ। ਤੀਜੀ ਤਸਵੀਰ 'ਚ ਨਿੱਕ ਨੇ ਤੌਲੀਏ ਵਰਗਾ ਕੱਪੜਾ ਫੜਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ- ਪ੍ਰਿਯੰਕਾ ਜਵੇਲ ਆਫ ਜੁਲਾਈ। ਆਖਰੀ ਤਸਵੀਰ 'ਚ ਨਿੱਕ ਅਤੇ ਪ੍ਰਿਯੰਕਾ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਆਤਿਸ਼ਬਾਜ਼ੀ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਪ੍ਰਿਯੰਕਾ ਦੇ ਜਨਮਦਿਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿੱਕ ਜੋਨਸ ਨੇ ਕੈਪਸ਼ਨ ਦੇ ਵਿੱਚ ਲਿਖਿਆ, "Happiest birthday to my ❤️ the jewel of July. So honored to be on this crazy ride called life with you. I love you. @priyankachopra."
image From instagram
ਹੋਰ ਪੜ੍ਹੋ: ਸੋਹਾ ਅਲੀ ਖਾਨ ਨੇ ਮਾਂ ਤੇ ਧੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਇੱਕੋ ਫ੍ਰੇਮ 'ਚ ਨਜ਼ਰ ਆਈਆਂ ਤਿੰਨ ਪੀੜ੍ਹੀਆਂ
ਫੈਨਜ਼ ਨੇ ਇਸ ਪੋਸਟ 'ਤੇ ਕਮੈਂਟ ਕਰਕੇ ਪ੍ਰਿਯੰਕਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਨਿੱਕ ਦੀ ਇਸ ਪੋਸਟ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦ ਹੀ ਕੈਟਰੀਨਾ ਕੈਫ ਅਤੇ ਆਲਿਆ ਭੱਟ ਨਾਲ ਫਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਹਾਲੀਵੁੱਡ ਫਿਲਮ 'ਸਿਟਾਡੇਲ' ਅਤੇ ਐਕਟਰ ਐਂਥਨੀ ਮੈਕੀ ਨਾਲ ਬਣੀ ਐਕਸ਼ਨ ਫਿਲਮ 'ਐਂਡਿੰਗ ਥਿੰਗਸ' ਵੀ ਪ੍ਰਿਯੰਕਾ ਜਲਦ ਹੀ ਨਜ਼ਰ ਆਵੇਗੀ।