ਪ੍ਰਿਯੰਕਾ ਚੋਪੜਾ ਨੇ ਵਿਦੇਸ਼ 'ਚ ਪਰਿਵਾਰ ਦੇ ਨਾਲ ਧੂਮਧਾਮ ਨਾਲ ਮਨਾਈ ਦੀਵਾਲੀ, ਭਾਰਤੀ ਰੰਗ ‘ਚ ਰੰਗੀ ਨਜ਼ਰ ਆਈ ਧੀ ਮਾਲਤੀ

Priyanka Chopra and Nick Jonas with Malti : ਵਿਆਹ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਭਾਵੇਂ ਹੀ ਵਿਦੇਸ਼ 'ਚ ਸੈਟਲ ਹੋ ਗਈ ਹੋਵੇ ਪਰ ਇਸ ਦੇ ਬਾਵਜੂਦ ਕਿਸੇ ਵੀ ਤਿਉਹਾਰ ਮੌਕੇ 'ਤੇ ਉਨ੍ਹਾਂ ਦਾ ਉਤਸ਼ਾਹ ਘੱਟ ਨਹੀਂ ਦਿਖਾਈ ਦਿੰਦਾ। ਪ੍ਰਿਯੰਕਾ ਨੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਦੀਵਾਲੀ ਵੀ ਮਨਾਈ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਮਾਲਤੀ ਦਾ ਚਿਹਰਾ ਲੁਕਿਆ ਹੋਇਆ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਦੀਆਂ ਧੀਆਂ ਨੂੰ ਵੀ ਚੜ੍ਹਿਆ ਮਾਸੀ ਰੁਬੀਨਾ ਦੇ ਵਿਆਹ ਦਾ ਚਾਅ, ਦੇਖੋ ਰੱਖੀ ਗਈ ਵੈਲਕਮ ਪਾਰਟੀ ਦੀਆਂ ਤਸਵੀਰਾਂ
Image Source : Instagram
ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ 'ਚ ਪਤੀ ਨਿਕ ਅਤੇ ਬੇਟੀ ਮਾਲਤੀ ਨਾਲ ਦੀਵਾਲੀ ਮਨਾਈ। ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਸਿਲਵਰ-ਵਾਈਟ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ। ਜਿੱਥੇ ਪ੍ਰਿਯੰਕਾ ਨੇ ਲਹਿੰਗਾ ਚੋਲੀ ਪਾਇਆ ਹੋਇਆ ਹੈ, ਉਥੇ ਹੀ ਨਿਕ ਵੀ ਦੇਸੀ ਕੁੜਤੇ-ਪਜਾਮੇ 'ਚ ਕਾਫੀ ਡੈਸ਼ਿੰਗ ਲੱਗ ਰਹੇ ਹਨ।
Image Source : Instagram
ਇੱਕ ਫੋਟੋ ਵਿੱਚ ਜੋੜਾ ਆਪਣੀ ਬੇਟੀ ਨਾਲ ਪੋਜ਼ ਦੇ ਰਿਹਾ ਹੈ ਅਤੇ ਦੂਜੀ ਵਿੱਚ ਤਿੰਨੋਂ ਪੂਜਾ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਇਸ ਪੋਸਟ ਉੱਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ। ਭਾਵੇਂ ਤਸਵੀਰਾਂ ਵਿੱਚ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ ਗਿਆ ਪਰ ਨੰਨ੍ਹੀ ਮਾਲਤੀ ਬਹੁਤ ਪਿਆਰੀ ਨਜ਼ਰ ਆ ਰਹੀ ਹੈ।
Image Source : Instagram
ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪ੍ਰਿਯੰਕਾ ਦੀਆਂ ਇੰਸਟਾਗ੍ਰਾਮ ਫੋਟੋਆਂ ਅਤੇ ਵੀਡੀਓਜ਼ ਨੂੰ ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ। ਪ੍ਰਿਯੰਕਾ ਅਕਸਰ ਬੇਟੀ ਮਾਲਤੀ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਹਰ ਫੋਟੋ 'ਚ ਮਾਲਤੀ ਦਾ ਚਿਹਰਾ ਛੁਪਿਆ ਹੁੰਦਾ ਹੈ।
View this post on Instagram