ਪ੍ਰਿੰਸ ਨਰੂਲਾ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Lajwinder kaur
July 12th 2020 03:02 PM

‘ਕਿੰਗ ਆਫ਼ ਰਿਆਲਟੀ ਸ਼ੋਅਜ਼’ ਕਹੇ ਜਾਂਦੇ ਪ੍ਰਿੰਸ ਨਰੂਲਾ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।
View this post on Instagram
Main apne maa k pyar main fall ho gya @asha.narula.988 best video mere life ka @whitehillmusic
ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ । ਮਾਂ-ਪੁੱਤ ਪੰਜਾਬੀ ਗੀਤ ਉੱਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦੋਵੇਂ ਇਸ ਵੀਡੀਓ ‘ਚ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਪ੍ਰਿੰਸ ਨਰੂਲਾ ਵੱਲੋਂ ਗਾਇਆ ਗੀਤ ‘ਫਾਲ’ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।