ਪ੍ਰਿੰਸ ਕੰਵਲਜੀਤ ਸਿੰਘ ਪਾਲੀਵੁੱਡ ਵਿੱਚ ਉਹ ਨਾਂ ਹੈ ਜਿਸ ਨੇ ਆਪਣੀ ਮਿਹਨਤ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ ।ਪ੍ਰਿੰਸ ਕੰਵਲਜੀਤ ਸਿੰਘ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿਤੇ ਵਧੀਆ ਕਲਮ ਦਾ ਧਨੀ ਹੈ । ਉਸ ਦੀ ਹਰ ਕਹਾਣੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ । ਕੋਟਕਪੂਰਾ ਦਾ ਰਹਿਣ ਵਾਲਾ ਪ੍ਰਿੰਸ ਕੰਵਲਜੀਤ ਸਿੰਘ ਫ਼ਿਲਮੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਸ਼ਹਿਰ ਦੇ ਗੁਰਦੁਆਰਾ ਬਾਜ਼ਾਰ 'ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ ।
https://www.youtube.com/watch?v=CdN0__DzX_Y
ਪਰ ਅਦਾਕਾਰੀ ਦਾ ਝੱਸ ਉਸ ਨੂੰ ਦੁਕਾਨ ਤੇ ਟਿੱਕ ਕੇ ਨਹੀਂ ਸੀ ਬਹਿਣ ਦਿੰਦਾ ਇਸੇ ਲਈ ਉਸ ਨੇ ਅਦਾਕਾਰੀ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਸਨ । ਪ੍ਰਿੰਸ ਕੰਵਲਜੀਤ ਸਿੰਘ ਨੇ ਸ਼ੁਰੂ ਦੇ ਦਿਨਾਂ ਵਿੱਚ ਪਿੰਡ ਦੇ ਹੀ ਕੁਝ ਮੁੰਡਿਆਂ ਨਾਲ ਨਾਟਕ ਖੇਡਣੇ ਸ਼ੁਰੂ ਕੀਤੇ ਤਾਂ ਉਸ ਦੀ ਅਦਾਕਾਰੀ ਦੇ ਹਰ ਪਾਸੇ ਚਰਚੇ ਹੋਣੇ ਸ਼ੁਰੂ ਹੋ ਗਏ ।ਪ੍ਰਿੰਸ ਕੰਵਲਜੀਤ ਸਿੰਘ ਦੇ ਕਈ ਨਾਟਕ ਲੋਕਾਂ ਨੂੰ ਪਸੰਦ ਆਏ ਤਾਂ ਉਸ ਨੇ ਦੁਕਾਨਦਾਰੀ ਨੂੰ ਬਿਲਕੁਲ ਛੱਡ ਦਿੱਤਾ ।
https://www.youtube.com/watch?v=I0ayoFUEMxM
ਦੁਕਾਨ ਛੱਡਦੇ ਹੀ ਉਸ ਨੇ ਸਭ ਤੋਂ ਪਹਿਲਾ 'ਰੱਬਾ ਰੱਬਾ ਮੀਂਹ ਵਰਸਾ' ਟਾਈਟਲ ਹੇਠ ਕਿਤਾਬ ਰਿਲੀਜ਼ ਕੀਤੀ ਜਿਹੜੀ ਕਿ ਕਾਫੀ ਮਕਬੂਲ ਹੋਈ। ਇਸ ਦੇ ਨਾਲ ਹੀ ਪ੍ਰਿੰਸ ਕੰਵਲਜੀਤ ਸਿੰਘ ਨੂੰ ਪਹਿਲੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ । 'ਚੱਕ ਜਵਾਨਾਂ' ਤੋਂ ਬਾਅਦ ਨਿਰਦੇਸ਼ਕ ਮਨਮੋਹਨ ਸਿੰਘ ਨੇ 'ਇਕ ਕੁੜੀ ਪੰਜਾਬ ਦੀ' ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੂੰ ਅਹਿਮ ਕਿਰਦਾਰ ਮਿਲਿਆ ।
https://www.youtube.com/watch?v=NaAlUuYU1sw
ਅਦਾਕਾਰ ਬਣਨ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ ਨੇ ਫ਼ਿਲਮਾਂ ਦੀਆਂ ਕਹਾਣੀਆਂ ਲਿਖਣੀਆਂ ਵੀ ਜਾਰੀ ਰੱਖੀਆਂ । ਉਸ ਨੇ ਪੰਜਾਬੀ ਫ਼ਿਲਮ 'ਜੱਟ ਬੁਆਏਜ਼, ਪੁੱਤ ਜੱਟਾਂ ਦੇ' ਲਿਖੀ । ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਸੇ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।ਪ੍ਰਿੰਸ ਕੰਵਲਜੀਤ ਸਿੰਘ 'ਲੈਦਰ ਲਾਈਫ', 'ਪੱਤਾ ਪੱਤਾ ਸਿੰਘਾਂ ਦਾ ਵੈਰੀ', 'ਸ਼ਰੀਕ', 'ਅਰਦਾਸ' ਅਤੇ 'ਵੰਨਸ ਅਪੋਨ ਇਨ ਅੰਮ੍ਰਿਤਸਰ' ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਕਰਦਾ ਆ ਰਿਹਾ ਹੈ ।ਅੱਜ ਪ੍ਰਿੰਸ ਕੰਵਲਜੀਤ ਸਿੰਘ ਦੀ ਉਹਨਾਂ ਅਦਾਕਾਰਾਂ ਵਿੱਚ ਗਿਣਤੀ ਹੁੰਦੀ ਹੈ ਜਿੰਨ੍ਹਾਂ ਨੂੰ ਵੱਡੇ ਪਰਦੇ ਤੇ ਹਿੱਟ ਕਿਹਾ ਜਾਂਦਾ ਹੈ ।
https://www.youtube.com/watch?v=qD7OfQ8rg1c