ਮਾਂ ਬਣਨ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਸ਼ੇਅਰ ਕੀਤੀ ਨਵਜੰਮੇ ਬੱਚੇ ਨਾਲ ਪਹਿਲੀ ਤਸਵੀਰ, ਮਾਂ ਬਣਨ ਦੇ ਅਹਿਸਾਸ ਨੂੰ ਕੀਤਾ ਸਾਂਝਾ

ਫ਼ਿਲਮ ਜਗਤ ‘ਚ ਡਿੰਪਲ ਗਰਲ ਨਾਲ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਕੁਝ ਸਮਾਂ ਪਹਿਲਾਂ ਸਰੋਗੇਸੀ ਰਾਹੀਂ 46 ਸਾਲ ਦੀ ਉਮਰ ਵਿੱਚ ਜੁੜਵਾਂ ਬੱਚਿਆਂ ਦੀ ਮਾਂ ਬਣੀ ਹੈ (New Mom Preity Zinta)। ਇਹ ਖੁਸ਼ਖਬਰੀ ਅਦਾਕਾਰਾ ਨੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂਅ ਜੈ ਜ਼ਿੰਟਾ ਗੁਡਇਨਫ ਤੇ ਜੀਆ ਜ਼ਿੰਟਾ ਗੁਡਇਨਫ (Jai Zinta Goodenough , Gia Zinta Goodenough) ਰੱਖਿਆ ਹੈ। ਹੁਣ ਪ੍ਰੀਤੀ ਨੇ ਆਪਣੇ ਬੱਚਿਆਂ ਦੀ ਪਹਿਲੀ ਝਲਕ ਦਿਖਾਈ ਹੈ, ਜੋ ਹੁਣ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ।
image source- instagram
ਪ੍ਰੀਤੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਜੁੜਵਾਂ ਬੱਚਿਆਂ ਚੋਂ ਇੱਕ ਦੀ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੇ ਬੱਚੇ ਨੂੰ ਆਪਣੇ ਸੀਨੇ ਦੇ ਨਾਲ ਲਗਾਇਆ ਹੋਇਆ ਹੈ। ਹਾਲਾਂਕਿ ਇਸ ਤਸਵੀਰ ‘ਚ ਉਨ੍ਹਾਂ ਦੇ ਬੱਚੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਉਹ ਆਪਣੇ ਬੱਚੇ ਨੂੰ ਹਲਕੇ ਸਕਾਈ ਬਲਿਊ ਰੰਗ ਦੇ ਕੰਬਲ ਵਿੱਚ ਲਪੇਟਿਆ ਹੋਇਆ ਹੈ। ਇਹ ਤਸਵੀਰ ਬਹੁਤ ਪਿਆਰੀ ਅਤੇ ਖੂਬਸੂਰਤ ਹੈ, ਜਿਸ ਚ ਮਾਂ ਤੇ ਬੱਚੇ ਦਾ ਪਿਆਰ ਨਜ਼ਰ ਆ ਰਿਹਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ‘Burp cloths, ਡਾਇਪਰ ਅਤੇ ਬੱਚੇ। ਮੈਨੂੰ ਇਹ ਸਭ ਬਹੁਤ ਪਸੰਦ ਹੈ #ting’ ।
image source- instagram
ਇਸ ਦੇ ਨਾਲ ਹੀ ਪ੍ਰੀਤੀ ਦੀ ਫੋਟੋ 'ਤੇ ਪ੍ਰਿਯੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਦੀਆ ਮਿਰਜ਼ਾ ਅਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਆਪਣਾ ਪਿਆਰ ਭੇਜਿਆ ਹੈ। ਪ੍ਰਸ਼ੰਸਕ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਪ੍ਰਿਟੀ ਜ਼ਿੰਟਾ ਨੇ 1998 'ਚ ਫਿਲਮ 'ਦਿਲ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪ੍ਰੀਤੀ ਜਿੰਟਾ ਵੀਰ-ਜ਼ਾਰਾ, ਕੱਲ ਹੋ ਨਾ ਹੋ, ਦਿਲ ਹੈ ਤੁਮ੍ਹਾਰਾ, ਸਲਾਮ ਨਮਸਤੇ, ਕੋਈ ਮਿਲ ਗਿਆ, ਕਭੀ ਅਲਵਿਦਾ ਨਾ ਕਹਿਣਾ ਵਰਗੀ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਆਈਪੀਐਲ ‘ਚ ਉਨ੍ਹਾਂ ਦੀ ਆਪਣੀ ਕ੍ਰਿਕੇਟ ਟੀਮ ਕਿੰਗਸ ਇਨੇਵਨ ਵੀ ਹੈ। ਉਹ ਅਕਸਰ ਖੇਡ ਦੇ ਮੈਦਾਨ ‘ਤੇ ਆਪਣੀ ਟੀਮ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਨੇ 41 ਸਾਲ ਦੀ ਉਮਰ ‘ਚ ਆਪਣੀ ਉਮਰ ਤੋਂ 10 ਸਾਲ ਛੋਟੇ ਵਿਦੇਸ਼ੀ ਬੁਆਏ ਫਰੈਂਡ ਜੀਨ ਗੁਡਇਨਫ ਵਿਆਹ ਕਰਵਾਇਆ ਸੀ।
View this post on Instagram