ਪ੍ਰੀਤੀ ਜ਼ਿੰਟਾ ਨੇ ਆਪਣੇ ਬਗੀਚੇ ‘ਚ ਉਗਾਈ ਸਟ੍ਰਾਬੇਰੀ, ਦੱਸਿਆ ਲਾਕਡਾਊਨ ‘ਚ ਮਾਂ ਦੀ ਮਦਦ ਨਾਲ ਕਿਵੇਂ ਬਣਾਇਆ ਘਰੇਲੂ ਬਗੀਚਾ
Shaminder
July 3rd 2021 04:59 PM --
Updated:
July 3rd 2021 05:03 PM
ਪ੍ਰੀਤੀ ਜ਼ਿੰਟਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ । ਪਰ ਉਹ ਆਪਣੇ ਦੇਸੀ ਅੰਦਾਜ਼ ਨੂੰ ਨਹੀਂ ਭੁੱਲੀ ਅਤੇ ਘਰ ‘ਚ ਉਹ ਅਕਸਰ ਬਾਗਵਾਨੀ ਦਾ ਕੰਮ ਕਰਦੀ ਨਜ਼ਰ ਆ ਜਾਂਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਆਪਣੇ ਬਗੀਚੇ ‘ਚ ਲੱਗੀ ਸਟ੍ਰਾਬੇਰੀ ਨੂੰ ਤੋੜ ਰਹੀ ਹੈ ।