ਪ੍ਰੈਗਨੇਂਟ ਅਨੁਸ਼ਕਾ ਸ਼ਰਮਾ ਆਪਣੇ ਪੈਰੇਂਟਸ ਨਾਲ ਬਿਤਾ ਰਹੀ ਸਮਾਂ, ਪਿਤਾ ਨੇ ਤਸਵੀਰਾਂ ਕੀਤੀਆਂ ਕਲਿੱਕ

ਪ੍ਰੈਗਨੇਂਟ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨੂੰ ਉਨ੍ਹਾਂ ਦੇ ਪਿਤਾ ਨੇ ਖਿੱਚਿਆ ਹੈ । ਤਸਵੀਰਾਂ ‘ਚ ਅਨੁਸ਼ਕਾ ਨੇ ਲੈਵੇਂਡਰ ਸਲਵਾਰ ਸੂਟ ਪਾਇਆ ਹੋਇਆ ਹੈ ਅਤੇ ਮੱਥੇ ‘ਤੇ ਬਿੰਦੀ ਲਗਾਏ ਹੋਏ ਉਹ ਬਾਲਕਨੀ ‘ਚ ਬੈਠੀ ਹੋਈ ਵਿਖਾਈ ਦੇ ਰਹੀ ਹੈ ।
ਕ੍ਰਿਕੇਟਰ ਵਿਰਾਟ ਕੋਹਲੀ ਜਿੱਥੇ ਏਨੀਂ ਦਿਨੀਂ ਆਸਟ੍ਰੇਲੀਆ ‘ਚ ਸੀਰੀਜ਼ ਖੇਡਣ ‘ਚ ਰੁੱਝੇ ਹੋਏ ਹਨ ਤਾਂ ਉੱਥੇ ਅਨੁਸ਼ਕਾ ਆਪਣੇ ਮਾਪਿਆਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੀ ਹੈ । ਅਨੁਸ਼ਕਾ ਪ੍ਰੈਗਨੇਂਸੀ ਦੇ ਅੰਤਿਮ ਚਰਨ ‘ਚ ਹੈ ਅਤੇ ਜਨਵਰੀ ‘ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ ।
ਇਸ ਤੋਂ ਪਹਿਲਾਂ ਉਹ ਆਪਣੇ ਫ੍ਰੀ ਟਾਈਮ ਨੂੰ ਆਪਣੇ ਕਰੀਬੀਆਂ ਦੇ ਨਾਲ ਬਿਤਾਉਣ ਦਾ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੁੰਦੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਕਵਾਲਿਟੀ ਟਾਈਮ ਬਿਤਾਉਂਦੀ ਦਿਖਾਈ ਦਿੱਤੀ ਸੀ ।
ਇਸ ਤੋਂ ਇਲਾਵਾ ਉਨ੍ਹਾਂ ਦਾ ਵਿਰਾਟ ਕੋਹਲੀ ਦੇ ਨਾਲ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।
View this post on Instagram