‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ
ਪੰਜਾਬੀ ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੀ ਨਵੀਂ ਕਾਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।
ਹੋਰ ਪੜ੍ਹੋ : ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ...ਸੁੱਖ ਨਾਲ ਫੋਰਡ ਵੀ ਕਰਲੀ ਅਫੋਰਡ’ । ਪ੍ਰੀਤ ਹੁੰਦਲ ਦੇ ਫੈਨਜ਼ ਨੂੰ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ ।
ਗਾਇਕ ਪ੍ਰੀਤ ਹੁੰਦਲ ਨੂੰ ਲੋਕ ਜ਼ਿਆਦਾਤਰ ਹੁੰਦਲਮੋਹਾਲੀ ਵਾਲਾ ਦੇ ਨਾਂਅ ਨਾਲ ਜਾਣਦੇ ਹਨ । ਉਹ ਦੇ ਲਿਖੇ ਕਈ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗਾਣਿਆਂ ‘ਚ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ ।
ਉਨ੍ਹਾਂ ਨੇ ਏ ਕੇਅ, ਜੈਸਮੀਨ ਸੈਂਡਲਸ, ਅਮਰ ਸਜਲਪੁਰੀਆ, ਗੁਰੂ ਰੰਧਾਵਾ, ਬੱਬਲ ਰਾਏ, ਆਰ ਨੇਤ ਗੁਰਨਾਮ ਭੁੱਲਰ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਨੇ ।
View this post on Instagram