'ਲਹਿੰਗਾ' 'ਤੇ ਪਰਫਾਰਮ ਕਰਦੀ ਪ੍ਰਸ਼ੰਸਕ ਦਾ ਵੀਡਿਓ ਗਾਇਕ ਪ੍ਰੀਤ ਹਰਪਾਲ ਨੇ ਸਾਂਝਾ ਕੀਤਾ
ਪ੍ਰੀਤ ਹਰਪਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਨੇ 'ਬਲੈਕ ਸੂਟ', 'ਅੱਤ ਗੋਰੀਏ' ਸਣੇ ਹੋਰ ਕਈ ਗੀਤ ਦਿੱਤੇ ਨੇ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਲਹਿੰਗੇ' ਦੇ ਨਾਲ ਸਰੋਤਿਆਂ ਦੇ ਰੂਬਰੂ ਹੋਏ ਨੇ । ਇਸ ਗੀਤ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪ੍ਰੀਤ ਹਰਪਾਲ ਨੇ ਆਪਣੀ ਇੱਕ ਅਜਿਹੀ ਹੀ ਇੱਕ ਫੈਨ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।
ਜਿਸ 'ਚ ਉਨ੍ਹਾਂ ਦੀ ਇੱਕ ਫੈਨ 'ਲਹਿੰਗਾ' 'ਤੇ ਪਰਫਾਰਮ ਕਰ ਰਹੀ ਹੈ । ਪ੍ਰੀਤ ਹਰਪਾਲ Preet Harpal ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਇਸ ਤਰੀਕੇ ਨਾਲ ਉਨ੍ਹਾਂ ਦੇ ਗੀਤ Song ਨੂੰ ਪ੍ਰਮੋਟ ਕਰਨ ਤੇ ਖੁਸ਼ੀ ਜਤਾਈ ਹੈ ਅਤੇ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵੀ ਪਸੰਦ ਕੀਤਾ ਹੈ । 'ਲਹਿੰਗਾ' ਗੀਤ ਨੂੰ ਜਿੰਨੀ ਖੂਬਸੂਰਤੀ ਨੂੰ ਪ੍ਰੀਤ ਹਰਪਾਲ ਨੇ ਗਾਇਆ ਹੈ ,ਓਨੀ ਹੀ ਖੂਬਸੂਰਤੀ ਨਾਲ ਇਸ ਵੀਡਿਓ ਨੂੰ ਬਣਾਇਆ ਗਿਆ ਹੈ ।ਇਸ ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਲਿਖੇ ਨੇ। ਪ੍ਰੀਤ ਹਰਪਾਲ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਹੈ । ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਲਵਾ ਦਿਖਾਇਆ ਹੈ । ਹੁਣ ਤੱਕ ਉਹ ਕਈ ਫਿਲਮਾਂ 'ਚ ਆ ਚੁੱਕੀਆਂ ਨੇ ।