ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਦੇਸ਼ ਟੂਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਲਿਖਿਆ ਹੈ ਕਿ ਆਸਟਰੇਲੀਆ ਵਾਲਿਓ ਤਿਆਰ ਹੋ ਜਾਓ । ਭੰਗੜਾ ਪਾਉਣ ਲਈ ਆ ਰਹੇ ਹਾਂ ।ਪ੍ਰੀਤ ਹਰਪਾਲ ਛੇ ਅਕਤੂਬਰ ਨੂੰ ਬ੍ਰਿਸਬੇਨ 'ਚ ਆਪਣੀ ਪਰਫਾਰਮੈਂਸ ਵਿਖਾਉਣਗੇ। ਜਦਕਿ ਮੈਲਬੋਰਨ 'ਚ ਚੌਦਾਂ ਅਕਤੂਬਰ ਅਤੇ ਐਡਲੈਡ 'ਚ ਇੱਕੀ ਅਕਤੂਬਰ ਨੂੰ ਪਰਫਾਰਮ ਕਰਨਗੇ । ਜੇ ਤੁਸੀਂ ਵੀ ਹੋ ਪ੍ਰੀਤ ਹਰਪਾਲ ਦੇ ਫੈਨ ਤਾਂ ਤਿਆਰ ਹੋ ਜਾਓ ਉਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ਅਤੇ ਉਨ੍ਹਾਂ ਦੇ ਗੀਤਾਂ 'ਤੇ ਭੰਗੜਾ ਪਾਉਣ ਲਈ ।
ਹੋਰ ਵੇਖੋ: ‘ਰੁੱਸੀ ਤੇਰੇ ਨਾਲ’ ਨੂੰ ਸਰੋਤਿਆਂ ਦਾ ਮਿਲ ਰਿਹਾ ਹੁੰਗਾਰਾ ,ਪ੍ਰੀਤ ਹਰਪਾਲ ਨੇ ਵੀ ਦਿੱਤੀ ਵਧਾਈ
https://www.instagram.com/p/BnlYuNDgyx-/?hl=en&taken-by=preet.harpal
ਪ੍ਰੀਤ ਹਰਪਾਲ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ 'ਚੋਂ ਲਹਿੰਗਾ ਵੀ ਇੱਕ ਅਜਿਹਾ ਗੀਤ ਹੈ ।ਜੋ ਹਾਲ 'ਚ ਹੀ ਰਿਲੀਜ਼ ਹੋਇਆ ਹੈ ਅਤੇ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਪ੍ਰੀਤ ਹਰਪਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਨੇ 'ਬਲੈਕ ਸੂਟ', 'ਅੱਤ ਗੋਰੀਏ' ਸਣੇ ਹੋਰ ਕਈ ਗੀਤ ਦਿੱਤੇ ਨੇ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਲਹਿੰਗੇ' ਦੇ ਨਾਲ ਸਰੋਤਿਆਂ ਦੇ ਰੂਬਰੂ ਹੋਏ ਨੇ । ਇਸ ਗੀਤ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 'ਲਹਿੰਗਾ' ਗੀਤ ਨੂੰ ਜਿੰਨੀ ਖੂਬਸੂਰਤੀ ਨੂੰ ਪ੍ਰੀਤ ਹਰਪਾਲ ਨੇ ਗਾਇਆ ਹੈ ,ਓਨੀ ਹੀ ਖੂਬਸੂਰਤੀ ਨਾਲ ਇਸ ਵੀਡਿਓ ਨੂੰ ਬਣਾਇਆ ਗਿਆ ਹੈ ।ਇਸ ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਲਿਖੇ ਨੇ।
ਪ੍ਰੀਤ ਹਰਪਾਲ ਨੇ ਜਿੱਥੇ ਗਾਇਕੀ ਦੇ ਖੇਤਰ 'ਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਹੈ । ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਲਵਾ ਦਿਖਾਇਆ ਹੈ ਅਤੇ ਹੁਣ ਉਹ ਆਪਣੇ ਗੀਤਾਂ ਰਾਹੀਂ ਵਿਦੇਸ਼ 'ਚ ਆਪਣੇ ਚਾਹੁਣ ਵਾਲਿਆਂ ਨੂੰ ਨਚਾਉਣ ਜਾ ਰਹੇ ਨੇ ।ਜੇ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਉਨ੍ਹਾਂ ਦੀ ਪਰਫਾਰਮੈਂਸ ਤਾਂ ਤਿਆਰ ਹੋ ਜਾਓ