ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਹਾਰਟ ਅਟੈਕ ਕਾਰਨ ਦਿਹਾਂਤ

By  Shaminder February 8th 2022 10:03 AM -- Updated: February 8th 2022 10:12 AM
ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਹਾਰਟ ਅਟੈਕ ਕਾਰਨ ਦਿਹਾਂਤ

ਮਨੋਰੰਜਨ ਜਗਤ 'ਚ ਇੱਕ ਤੋਂ ਬਾਅਦ ਇੱਕ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨੀਂ ਜਿੱਥੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਮਹਾਭਾਰਤ ਸੀਰੀਅਲ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ (Parveen Kumar Sobti) ਦਾ ਦਿਹਾਂਤ (Death) ਹੋ ਗਿਆ ਹੈ । ਉਹ ਚੁੱਹਤਰ ਸਾਲ ਦੇ ਸਨ।

Parveen Kumar sobti, image From instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ

ਉਹ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਹੇ ਸਨ ਅਤੇ ਪਿਛਲੇ ਦਿਨੀਂ ਕਈ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਉਹ ਆਰਥਿਕ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਹੇ ਸਨ । ਉਨ੍ਹਾਂ ਨੇ ਨਾ ਸਿਰਫ ਮਹਾਭਾਰਤ ਸੀਰੀਅਲ 'ਚ ਭੀਮ ਦਾ ਕਿਰਦਾਰ ਨਿਭਾਇਆ ਸੀ ਬਲਕਿ ਕਈ ਹੋਰਨਾਂ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾਏ ਸਨ ।ਉਨ੍ਹਾਂ ਦੀ ਫ਼ਿਲਮ ਦੀ ਪਹਿਲੀ ਫਿਲਮ 1981 'ਚ ਬਣੀ ਰਕਸ਼ਾ ਸੀ।

Parveen kumar,, image From Google

ਇਸੇ ਸਾਲ ਉਨ੍ਹਾਂ ਦੀ ਦੂਜੀ ਫਿਲਮ ਮੇਰੀ ਆਵਾਜ਼ ਸੁਣੋ ਵੀ ਆਈ। ਇਨ੍ਹਾਂ ਦੋਵਾਂ ਫਿਲਮਾਂ 'ਚ ਜਤਿੰਦਰ ਉਨ੍ਹਾਂ ਦੇ ਨਾਲ ਸਨ। ਉਹ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ 'ਸ਼ਹਿਨਸ਼ਾਹ' 'ਚ ਵੀ ਕੰਮ ਕਰ ਚੁੱਕੇ ਹਨ। ਪ੍ਰਵੀਨ ਨੇ ਚਾਚਾ ਚੌਧਰੀ ਸੀਰੀਅਲ ਵਿੱਚ ਵੀ ਸਾਬੂ ਦੀ ਭੂਮਿਕਾ ਨਿਭਾਈ ਸੀ।ਪ੍ਰਵੀਨ ਕੁਮਾਰ ਅਦਾਕਾਰੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਇੱਕ ਅਥਲੀਟ ਸਨ । ਉਹ ਚਾਰ ਵਾਰ ਏਸ਼ੀਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਰਹੇ ।ਇਸੇ ਦੀ ਬਦੌਲਤ ਉਨ੍ਹਾਂ ਨੂੰ ਬੀਐੱਸਐੱਫ 'ਚ ਡਿਪਟੀ ਕਮਾਂਡੈਂਟ ਦੀ ਨੌਕਰੀ ਵੀ ਮਿਲੀ ਸੀ ।

 

Related Post