ਪ੍ਰਤੀਕ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਰਹੂਮ ਮਾਂ ਸਮਿਤਾ ਪਾਟਿਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਬਾਲੀਵੁੱਡ ਐਕਟਰ ਪ੍ਰਤੀਕ ਬੱਬਰ (prateik babbar) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਪ੍ਰਤੀਕ ਬੱਬਰ ਜਿਸ ਨੂੰ ਆਪਣੀ ਮਾਂ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਹੀ ਨਹੀਂ ਮਿਲਿਆ । ਸਮਿਤਾ ਪਾਟਿਲ (Smita Patil) ਬੇਟੇ ਪ੍ਰਤੀਕ ਬੱਬਰ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਗਈ ਸੀ। ਇਸ ਦੇ ਬਾਵਜੂਦ ਪ੍ਰਤੀਕ ਬੱਬਰ ਨੇ ਆਪਣੀ ਮਾਂ ਸਮਿਤਾ ਪਾਟਿਲ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ ਹੈ । ਇਸ ਲਈ ਪ੍ਰਤੀਕ ਨੇ ਆਪਣੀ ਮਾਂ ਦਾ ਨਾਮ ਅਤੇ ਜਨਮ ਦੇ ਸਾਲ ਨੂੰ ਆਪਣੀ ਛਾਤੀ ‘ਤੇ ਟੈਟੂ ਬਣਾ ਕੇ ਗੁੰਦਵਾਇਆ ਹੈ। ਬੀਤੇ ਦਿਨੀਂ ਉਨ੍ਹਾਂ ਮਾਂ ਦਾ ਬਰਥਡੇਅ ਸੀ । ਜਿਸ ਕਰਕੇ ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਰਹੂਮ ਮਾਂ ਨੂੰ ਬਰਥਡੇਅ ਵਿਸ਼ ਕੀਤਾ ਹੈ।
ਪ੍ਰਤੀਕ ਨੇ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੀ ਸੁਪਰਮੌਮ ਨੂੰ ਜਨਮਦਿਨ ਮੁਬਾਰਕ’। ਇਸ ਪੋਸਟ ਉੱਤੇ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਸਮਿਤਾ ਪਾਟਿਲ ਨੂੰ ਬਰਥਡੇਅ ਵਿਸ਼ ਕੀਤਾ ਹੈ।
ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਪਿਤਾ ਇੱਕ ਸਿਆਸੀ ਆਗੂ ਸਨ ਅਤੇ ਮਾਂ ਇੱਕ ਸਮਾਜ ਸੇਵਿਕਾ ਸੀ । ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਨਿਊਜ਼ ਐਂਕਰ ਸ਼ੁਰੂ ਕੀਤਾ ਸੀ।ਉਹ ਬੰਬੇ ਦੂਰਦਰਸ਼ਨ ‘ਚ ਮਰਾਠੀ ‘ਚ ਖ਼ਬਰਾਂ ਪੜ੍ਹਦੇ ਹੁੰਦੇ ਸਨ । ਜਿਸ ਤੋਂ ਬਾਅਦ ਉਹ ਹੌਲੀ ਹੌਲੀ ਫ਼ਿਲਮੀ ਦੁਨੀਆ ‘ਚ ਆ ਗਏ । ਸਮਿਤਾ ਪਾਟਿਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਜਿੰਨੀ ਪ੍ਰਸਿੱਧ ਸੀ ਓਨੀ ਹੀ ਉਹ ਰਾਜ ਬੱਬਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਸਨ । ਰਾਜ ਬੱਬਰ ਸਮਿਤਾ ਦੇ ਪਿਆਰ ‘ਚ ਦੀਵਾਨੇ ਹੋ ਗਏ ਸਨ ਕਿ ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫ਼ੈਸਲਾ ਕਰ ਲਿਆ ਸੀ । ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ , ਕਿਉਂਕਿ ਸਮਿਤਾ ਮਹਿਜ 33 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ । ਪ੍ਰਤੀਕ ਬੱਬਰ ਰਾਜ ਬੱਬਰ ਅਤੇ ਸਮਿਤਾ ਪਾਟਿਲ ਦਾ ਪੁੱਤਰ ਹੈ।
View this post on Instagram