ਪ੍ਰਮੋਦ ਸ਼ਰਮਾ ਰਾਣਾ ਨੇ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਦੀ ਜੁਗਲਬੰਦੀ ਵਾਲਾ ਖ਼ਾਸ ਵੀਡੀਓ ਕੀਤਾ ਸਾਂਝਾ, ਦੇਖੋ ਵੀਡੀਓ

By  Lajwinder kaur June 3rd 2021 03:14 PM -- Updated: June 3rd 2021 03:16 PM

ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ।

inside image of parmod sharma rana image source- instagram

ਹੋਰ ਪੜ੍ਹੋ : ਗਾਇਕਾ ਸੁਨੰਦਾ ਸ਼ਰਮਾ ਨੇ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

parmod sharma rana with sardook sikander image source- instagram

ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਮਰਹੂਮ ਦਿੱਗਜ ਗਾਇਕ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵੀਡੀਓ 'ਚ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਦੀ ਬਾਕਮਾਲ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

sardool sikander with family image source- instagram

ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਨੇ ਜੋ ਜਿਸਮਾਨੀ ਤੌਰ ‘ਤੇ ਤਾਂ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਨੇ ਪਰ ਉਹ ਰੂਹਾਨੀ ਤੌਰ ‘ਤੇ ਲੋਕਾਂ ਦੇ ਦਿਲਾਂ ‘ਚ ਵੱਸ ਜਾਂਦੀਆਂ ਨੇ। ਅਜਿਹੇ ਹੀ ਸਖ਼ਸ਼ੀਅਤ ਦੇ ਮਾਲਿਕ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ । ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਸਰਦੂਲ ਸਾਬ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ।

 

 

View this post on Instagram

 

A post shared by PARMOD SHARMA RANA (@parmodsharmaranadirector)

Related Post