ਸਾਊਥ ਸੁਪਰਸਟਾਰ ਪ੍ਰਭਾਸ ਫ਼ਿਲਮ ਬਾਹੁਬਲੀ ਤੋਂ ਬਾਅਦ ਮੁੜ ਇੱਕ ਵਾਰ ਫੇਰ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹਨ। ਪ੍ਰਭਾਸ ਦੀ ਅਗਲੀ ਫ਼ਿਲਮ 'ਆਦਿਪੁਰਸ਼' ਇਸੇ ਸਾਲ ਅਗਸਤ ਵਿੱਚ ਰਿਲੀਜ਼ ਹੋਵੇਗੀ। ਮੇਕਰਸ ਵੱਲੋਂ ਫ਼ਿਲਮ 'ਆਦਿਪੁਰਸ਼' ਨੂੰ 20 ਹਜ਼ਾਰ ਸਕ੍ਰੀਨਜ਼ 'ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਫ਼ਿਲਮ 'ਚ ਪਹਿਲੀ ਵਾਰ ਪ੍ਰਭਾਸ, ਸੈਫ ਅਲੀ ਖ਼ਾਨ ਤੇ ਕ੍ਰਿਤੀ ਸੈਨਨ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
image From google
ਨਿਰਦੇਸ਼ਕ ਓਮ ਰਾਉਤ ਦੇ ਨਿਰਦੇਸ਼ਨ ਹੇਠ ਬਣੀ ਪ੍ਰਭਾਸ ਦੀ ਫ਼ਿਲਮ 'ਆਦਿਪੁਰਸ਼' ਦੁਨੀਆ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਹੋਣ ਵਾਲੀ ਭਾਰਤੀ ਫਿਲਮ ਬਣ ਸਕਦੀ ਹੈ। ਚਰਚਾਵਾਂ ਮੁਤਾਬਕ ਪ੍ਰਭਾਸ ਦੀ ਇਸ ਫ਼ਿਲਮ ਨੂੰ ਪ੍ਰਮੁੱਖ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਤੋਂ ਇਲਾਵਾ ਇੰਡੋਨੇਸ਼ੀਆ, ਸ਼੍ਰੀਲੰਕਾ, ਜਾਪਾਨ ਅਤੇ ਚੀਨ ਦੀਆਂ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
image From google
ਮੀਡੀਆ ਰਿਪੋਰਟਸ ਮੁਤਾਬਕ ਫਿਲਮ 'ਆਦਿਪੁਰਸ਼' ਦੁਨੀਆ ਭਰ 'ਚ ਲਗਭਗ 20 ਹਜ਼ਾਰ ਸਕ੍ਰੀਨਜ਼ 'ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਆਦਿਪੁਰਸ਼' 11 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ 'ਚ ਪ੍ਰਭਾਸ ਭਗਵਾਨ ਰਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਸੀਤਾ ਦੀ ਭੂਮਿਕਾ 'ਚ ਕ੍ਰਿਤੀ ਸੈਨਨ ਅਤੇ ਰਾਵਣ ਦੇ ਕਿਰਦਾਰ 'ਚ ਸੈਫ ਅਲੀ ਖ਼ਾਨ ਨੂੰ ਕਾਸਟ ਕੀਤਾ ਗਿਆ ਹੈ। ਦੱਸ ਦਈਏ ਕਿ ਫ਼ਿਲਮ ਆਰਆਰਆਰ ਤੋਂ ਬਾਅਦ ਮੁੜ ਇੱਕ ਵਾਰ ਬਾਲੀਵੁੱਡ ਤੇ ਟੌਲੀਵੁੱਡ ਦੇ ਸੈਲੇਬਸ ਇੱਕਠੇ ਕੰਮ ਕਰਦੇ ਹੋਏ ਵਿਖਾਈ ਦੇਣਗੇ।
image From instagram
ਹੋਰ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ਦੇ ਸੁਫਨਿਆਂ ਦਾ ਘਰ ਹੋਇਆ ਤਿਆਰ, ਪਿਤਾ ਦੀ ਯਾਦ 'ਚ ਘਰ ਨੂੰ ਦਿੱਤਾ ਖ਼ਾਸ ਨਾਂਅ
ਅਦਾਕਾਰਾ ਕ੍ਰਿਤੀ ਸੈਨਨ ਨੇ ਇਸ ਫ਼ਿਲਮ ਬਾਰੇ ਕਿਹਾ, 'ਇਹ ਮੇਰੇ ਲਈ ਬਹੁਤ ਖਾਸ ਫ਼ਿਲਮ ਹੈ ਅਤੇ ਇਸ 'ਚ ਸੀਤਾ ਦਾ ਕਿਰਦਾਰ ਅਦਾ ਕਰਨਾ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਮੈਂ ਇਸ ਫ਼ਿਲਮ 'ਚ ਪ੍ਰਭਾਸ ਅਤੇ ਸੈਫ ਅਲੀ ਖ਼ਾਨ ਨਾਲ ਕੰਮ ਕੀਤਾ ਹੈ। ਮੈਂ ਇਨ੍ਹਾਂ ਦੋਵਾਂ ਨਾਲ ਪਹਿਲਾਂ ਕਦੇ ਕੰਮ ਨਹੀਂ ਕੀਤਾ, ਇਸ ਲਈ ਸ਼ੂਟਿੰਗ ਦੇ ਦੌਰਾਨ ਬਹੁਤ ਹੀ ਤਾਜ਼ਗੀ ਭਰਿਆ ਅਹਿਸਾਸ ਹੁੰਦਾ ਹੈ। ਦੋਹਾਂ ਦਾ ਸੁਭਾਅ ਬਹੁਤ ਵਧੀਆ ਹੈ, ਦੋਵਾਂ ਦਾ ਮਿਜਾਜ਼ ਵੀ ਬਹੁਤ ਵਧੀਆ ਹੈ ਅਤੇ ਦੋਵੇਂ ਬਹੁਤ ਮਦਦਗਾਰ ਹਨ। ਇਸ ਫ਼ਿਲਮ ਵਿੱਚ ਸੰਨੀ ਸਿੰਘ ਲਕਸ਼ਮਣ ਦਾ ਕਿਰਦਾਰ ਨਿਭਾਅ ਰਹੇ ਹਨ।
image From google
ਫ਼ਿਲਮ 'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ ਇਸ ਤੋਂ ਪਹਿਲਾਂ ਅਜੇ ਦੇਵਗਨ ਨਾਲ ਫ਼ਿਲਮ 'ਤਾਨਾਜੀ' ਬਣਾ ਚੁੱਕੇ ਹਨ। ਇਹ ਫ਼ਿਲਮ ਸਾਲ 2020 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ। ਸਪੈਸ਼ਲ ਇਫੈਕਟਸ ਮਾਹਿਰ ਓਮ ਰਾਉਤ ਇਸ ਫ਼ਿਲਮ ਨੂੰ ਮੋਸ਼ਨ ਕੈਪਚਰ ਤਕਨੀਕ ਨਾਲ ਬਣਾ ਰਹੇ ਹਨ। ਫ਼ਿਲਮ ਲਈ ਬਣਾਏ ਗਏ ਸਟੋਰੀ ਬੋਰਡਾਂ ਨੂੰ ਦੇਖਣ ਵਾਲੇ ਲੋਕਾਂ ਮੁਤਾਬਕ ਇਹ ਫ਼ਿਲਮ ਬਹੁਤ ਵੱਡੇ ਪੱਧਰ 'ਤੇ ਬਣਾਈ ਜਾ ਰਹੀ ਹੈ। ਫ਼ਿਲਮ ਦਾ ਮੇਕਿੰਗ ਬਜਟ ਲਗਭਗ 400 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਹਿੰਦੀ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਬਾਹੂਬਲੀ: ਦਿ ਕੰਕਲੂਜ਼ਨ' ਤੋਂ ਬਾਅਦ ਕੀ ਪ੍ਰਭਾਸ ਦੀ ਫ਼ਿਲਮ ਰਿਕਾਰਡ ਤੋੜ ਕਮਾਈ ਕਰ ਸਕੇਗੀ ?