ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਹੁਣ ਇਸ ਦਿਨ ਰਿਲੀਜ਼ ਹੋਵੇਗੀ ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’
Lajwinder kaur
August 13th 2021 05:25 PM --
Updated:
August 13th 2021 05:26 PM
ਹਰ ਸਖ਼ਸ਼ ਦੀ ਜ਼ਿੰਦਗੀ ‘ਚ ਦੋਸਤੀ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਦੋਸਤੀ ਅਜਿਹਾ ਰਿਸ਼ਤਾ ਹੈ ਜੋ ਅਸੀਂ ਖੁਦ ਚੁਣਦੇ ਹਾਂ । ਅਸੀਂ ਆਪਣੇ ਦੋਸਤ ਖੁਦ ਬਣਾਉਂਦੇ ਹਾਂ ਜਿਹੜੇ ਸਾਡੇ ਨਾਲ ਚੰਗੇ ਮਾੜੇ ਸਮੇਂ ‘ਚ ਸਾਡੇ ਨਾਲ ਖੜੇ ਰਹਿੰਦੇ ਨੇ । ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ ‘ਚ ਵੀ ਦੋਸਤੀ ਅਹਿਮ ਹੁੰਦੀ ਹੈ । ਇਸ ਖ਼ਾਸ ਰਿਸ਼ਤੇ ਨੂੰ ਇੱਕ ਵਾਰ ਫਿਰ ਤੋਂ ਪਰਦੇ ਉੱਤੇ ਪੇਸ਼ ਕਰੇਗੀ ਪੰਜਾਬੀ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼' (YAAR ANMULLE RETURNS)।