ਪ੍ਰਭ ਗਿੱਲ ਦੀ 'ਆਕੜ੍ਹ' ਸਹਿਣ ਲਈ ਕੌਣ ਹੋਇਆ ਮਜਬੂਰ !

By  Shaminder September 10th 2018 09:14 AM

ਕਿਸੇ ਨਾਲ ਜਦੋਂ ਪਿਆਰ ਹੋ ਜਾਂਦਾ ਹੈ ਤਾਂ ਇਨਸਾਨ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਅਤੇ ਜਦੋਂ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਆਪਣੇ ਪ੍ਰੇਮੀ ਦਾ ਹਰ ਨਾਜ਼ ਨਖਰਾ ਚੁੱਕਣਾ ਪੈਂਦਾ ਹੈ ।ਇਸ ਲਈ ਭਾਵੇਂ ਕਿੰਨੀ ਵੀ ਮਸ਼ੱਕਤ ਕਿਉਂ ਨਾ ਕਰਨੀ ਪਵੇ ਅਤੇ ਕਿਸੇ ਦੀ ਆਕੜ੍ਹ ਹੀ ਕਿਉਂ ਨਾ ਸਹਿਣੀ ਪਵੇ ।ਕਿਉਂਕਿ ਤੁਸੀਂ ਜਦੋਂ ਆਪਣਾ ਪਿਆਰ ਪਾਉਣ ਲਈ ਹਰ ਔਖਾ ਸੌਖਾ ਰਸਤਾ ਅਖਤਿਆਰ ਕਰ ਲੈਂਦੇ ਹੋ ਤਾਂ ਫਿਰ ਪਿਆਰ ਦਾ ਇਹ ਔਖਾ ਪੈਂਡਾ ਬੇਹੱਦ ਸੌਖਾ ਹੋ ਜਾਂਦਾ ਹੈ ਅਤੇ ਆਖਿਰਕਾਰ ਆਕੜਬਾਜ਼ ਪ੍ਰੇਮੀ ਨੂੰ ਤੁਹਾਡੇ ਪਿਆਰ ਲਈ ਝੁਕਣਾ ਹੀ ਪੈਂਦਾ ਹੈ । ਨਹੀਂ ! ਤਾਂ ਪ੍ਰਭ ਗਿੱਲ Prabh Gill ਦੇ ਇਸ ਗੀਤ Song  'ਤੇਰੀ ਆਕੜ੍ਹ' ਨੂੰ ਇੱਕ ਵਾਰ ਜ਼ਰੂਰ ਵੇਖ ਲਓ।

https://www.instagram.com/p/BngkwHCnYqi/?hl=en&taken-by=prabhgillmusic

ਕਿਉਂਕਿ ਇਸ ਗੀਤ 'ਚ ਉਨ੍ਹਾਂ ਨੇ ਇਹੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।ਪੰਜਾਬੀ ਗਾਇਕ ਪ੍ਰਭ ਗਿੱਲ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਤੇਰੀ ਆਕੜ' ਲੈ ਕੇ ਸਰੋਤਿਆਂ ਵਿਚਕਾਰ ਮੌਜੂਦ ਨੇ । ਉਨ੍ਹਾਂ ਦਾ ਇਹ ਗੀਤ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਰੋਮਾਂਟਿਕ ਗੀਤਾਂ ਲਈ ਮਸ਼ਹੂਰ ਪ੍ਰਭ ਗਿੱਲ ਦਾ ਇਹ ਗੀਤ ਵੀ ਰੋਮਾਂਟਿਕ ਹੈ । ਇਸ ਗੀਤ ਦੇ ਬੋਲ ਦਿਲਜੀਤ ਚਿੱਟੀ ਨੇ ਲਿਖੇ ਨੇ ,ਜਦਕਿ ਵੀਡਿਓ ਲਈ ਮਸ਼ਹੂਰ ਸੁੱਖ ਸੰਘੇੜਾ ਨੇ ਇਸ ਦੀ ਵੀਡਿਓ ਬਣਾਈ ਹੈ ।ਪ੍ਰਭ ਗਿੱਲ ਅਜਿਹੇ ਗਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਕਰੜਈ ਮਿਹਨਤ ਕੀਤੀ ।

https://www.instagram.com/p/BnbY1I0Hsuk/?hl=en&taken-by=prabhgillmusic

ਪੰਜਾਬੀ ਗਾਇਕੀ ਦੇ ਪਿੜ੍ਹ 'ਚ ਜਦੋਂ ਨਾਮੀ ਗਾਇਕਾਂ ਦੀ ਗੱਲ ਹੁੰਦੀ ਹੈ ਤਾਂ ਪ੍ਰਭ ਗਿੱਲ ਦਾ ਨਾਂਅ ਮੂਹਰਲੀ ਕਤਾਰ 'ਚ ਆਉਂਦਾ ਹੈ ।ਉਨ੍ਹਾਂ ਦਾ ਜਨਮ ਤੇਈ ਦਸੰਬਰ ਉੱਨੀ ਸੌ ਚੁਰਾਸੀ ਨੂੰ ਲੁਧਿਆਣਾ 'ਚ ਹੋਇਆ ਸੀ ਅਤੇ ਗਾਇਕੀ ਦੀ ਸ਼ੁਰੂਆਤ ਉਨ੍ਹਾਂ ਨੇ ਬਾਰਾਂ ਵਰ੍ਹਿਆਂ ਦੀ ਉਮਰ 'ਚ ਕੀਤੀ ਸੀ । 2009 'ਚ ਉਨ੍ਹਾਂ ਦਾ ਪਹਿਲਾ ਗੀਤ 'ਤੇਰੇ ਬਿਨਾਂ' ਇੰਟਰਨੈੱਟ 'ਤੇ ਆਇਆ ਤਾਂ ਪ੍ਰਭ ਗਿੱਲ ਦੇ ਨਾਂਅ ਦੀਆਂ ਧੁੰਮਾਂ ਪੈ ਗਈਆਂ ਅਤੇ ਇੱਕ ਹੀ ਦਿਨ 'ਚ ਪੰਦਰਾਂ ਸੌ ਦੇ ਕਰੀਬ ਡਾਊਨਲੋਡ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹੁਣ ਇਸ ਰੋਮਾਂਟਿਕ ਗੀਤ 'ਤੇਰੀ ਆਕੜ' ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਨੇ ਆਪਣੇ ਪ੍ਰਸੰਸ਼ਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

prabh gil

Related Post