ਦਿਲ ਨੂੰ ਛੂਹ ਰਿਹਾ ਹੈ ਪ੍ਰਭ ਗਿੱਲ ਦਾ ਨਵਾਂ ਗੀਤ ‘ਦਿਲ ਵਿੱਚ ਥਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਵੈਲੇਂਨਟਾਈਨ ਡੇਅ ਵਾਲਾ ਵੀਕ ਚੱਲ ਰਿਹਾ ਹੈ ਜਿਸਦੇ ਚੱਲਦੇ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਹ ਆਪਣੇ ਨਵੇਂ ਗੀਤ ‘ਦਿਲ ਵਿੱਚ ਥਾਂ’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋ ਰਹੇ ਹਨ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗਾਣੇ ਨੂੰ ਪ੍ਰਭ ਗਿੱਲ ਬਾਕਮਾਲ ਗਾਇਆ ਹੈ।
ਇਸ ਗਾਣੇ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਨੇ ਤੇ ਮਿਊਜ਼ਿਕ ਸਿਲਵਰ ਕੁਈਨ ਨੇ ਦਿੱਤਾ ਹੈ। ਟਰੂ ਮੇਕਰਸ ਫਿਲਮਜ਼ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਭ ਗਿੱਲ ਤੇ ਵਿਦੇਸ਼ੀ ਮਾਡਲ । ਇਸ ਗੀਤ ਨੂੰ ਯਸ਼ ਰਾਜ ਫ਼ਿਲਮਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਪ੍ਰਭ ਗਿੱਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰੋਮਾਂਟਿਕ ਤੇ ਸੈਡ ਸੌਂਗ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਤਾਰਿਆਂ ਦੇ ਦੇਸ਼, ਬੱਚਾ, ਮੈਨੂੰ ਮੰਗਦੀ, ਜੀਨ ਦੀ ਗੱਲ, ਮੇਰੇ ਕੋਲ, ਸੌ ਸੌ ਵਾਰੀ, ਤਮੰਨਾ, ਨੈਣ ਤੋਂ ਇਲਾਵਾ ਦਾਣਾ ਪਾਣੀ, ਦਿਲ ਦੀਆਂ ਗੱਲਾਂ, ਲੌਂਗ ਲਾਚੀ, ਗੋਰਿਆਂ ਨੂੰ ਦਫ਼ਾ ਕਰੋ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।