ਪ੍ਰਭ ਗਿੱਲ ਲੈ ਕੇ ਆ ਰਹੇ ਨੇ ਨਵਾਂ ਗੀਤ Shukarguzar, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਫਰਸਟ ਲੁੱਕ

ਪੰਜਾਬੀ ਗਾਇਕ ਪ੍ਰਭ ਗਿੱਲ Prabh Gill ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਬਹੁਤ ਜਲਦ ਉਹ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਸ਼ੁਕਰਾਨਾ (Shukarguzar) ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।
Image Source: Instagram
ਗਾਇਕ ਨੇ ਗਾਣੇ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#Shukarguzar ਮੇਰਾ ਅੱਗਲਾ ਗੀਤ #loveholic’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਜੇ ਗੱਲ ਕਰੀਏ ਗੀਤ ਦੇ ਪੋਸਟਰ ਦੀ ਤਾਂ ਉਸ ਉੱਤੇ ਪ੍ਰਭ ਗਿੱਲ ਤੇ ਅਦਾਕਾਰਾ ਓਸ਼ੀਨ ਬਰਾੜ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਤੇ ਕਮੈਂਟ ਆ ਚੁੱਕੇ ਹਨ।
ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੀਆਂ ਨਵੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਹੁਨਰ ਸਿੰਘ ਦੀ ਪਹਿਲੀ ਲੋਹੜੀ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ
ਉਹ ਪੰਜਾਬੀ ਮਿਊਜ਼ਿਕ ਜਗਤ ਨਾਮੀ ਗਾਇਕ ਨੇ। ਪਰ ਉਨ੍ਹਾਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ 4-5 ਸਾਲ ਬਤੌਰ ਕੋਰਸ ਗਾਇਕ ਦਿਲਜੀਤ ਦੋਸਾਂਝ ਨਾਲ ਕੰਮ ਵੀ ਕੀਤਾ। ਅੱਜ ਉਹ ਗਾਇਕੀ ਵੀ ਨੇ ਅਤੇ ਐਕਟਰ ਵੀ ਨੇ। ਇਸ ਸਾਲ ਉਹ ‘ਯਾਰ ਅਣਮੁੱਲੇ ਰਿਟਰਨ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਏ ਸੀ। ਕੁਝ ਸਮੇਂ ਪਹਿਲਾਂ ਉਹ ਆਪਣੇ ਨਵੇਂ ਗੀਤ ਵੇ ਢੋਲਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਜ਼ੌਨਰ ਵਾਲੇ ਹੁੰਦੇ ਨੇ। ਜਿਸ ਕਰਕੇ ਪ੍ਰਸ਼ੰਸਕ ਵੀ ਪ੍ਰਭ ਗਿੱਲ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਨੇ।