ਪੌਪ ਗਾਇਕ ਜਸਟਿਨ ਬੀਬਰ ਨੂੰ ਹੋਇਆ ਅਧਰੰਗ, ਵੀਡੀਓ ਜਾਰੀ ਕਰ ਫੈਨਜ਼ ਨੂੰ ਦੱਸੇ ਹਾਲਾਤ

ਅਮਰੀਕਾ ਦੇ ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਲੱਖਾਂ ਲੋਕਾਂ ਦੇ ਚਹੇਤੇ ਹਨ। ਨੌਜਵਾਨ ਉਨ੍ਹਾਂ ਦੇ ਗੀਤਾਂ ਸੁਣਨਾ ਬਹੁਤੰ ਪਸੰਦ ਕਰਦੇ ਹਨ। ਹਾਲ ਹੀ 'ਚ ਜਸਟਿਨ ਬੀਬਰ ਨੇ ਆਪਣੇ ਆਗਮੀ ਸ਼ੋਅਜ਼ ਨੂੰ ਰੱਦ ਕਰ ਦਿੱਤੇ ਸੀ। ਹੁਣ ਜਸਟਿਨ ਬੀਬਰ ਨੇ ਵੀਡੀਓ ਜਾਰੀ ਕਰ ਸ਼ੋਅਜ਼ ਨੂੰ ਰੱਦ ਕਰਨ ਦਾ ਅਸਲ ਕਾਰਨ ਦੱਸਿਆ ਹੈ।
ਪੌਪ ਗਾਇਕ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੀ ਜਾਣਕਾਰੀ ਖੁਦ ਜਸਟਿਨ ਬੀਬਰ ਨੇ ਸੋਸ਼ਲ ਮੀਡੀਆ 'ਤੇ ਆ ਕੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਦਰਅਸਲ ਜਸਟਿਨ ਨੂੰ ਰਾਮਸੇ ਹੰਟ ਸਿੰਡਰੋਮ ਨਾਂ ਦੀ ਦੁਰਲੱਭ ਬੀਮਾਰੀ ਹੋ ਗਈ ਹੈ, ਜਿਸ ਕਾਰਨ ਉਸ ਦਾ ਅੱਧਾ ਚਿਹਰਾ ਅਧਰੰਗ ਹੋ ਗਿਆ ਹੈ। ਇਸ ਸਬੰਧੀ ਸਿੰਗਰ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ ਅਤੇ ਇਲਾਜ ਲਈ ਛੁੱਟੀ 'ਤੇ ਹਨ।
ਜਸਟਿਨ ਬੀਬਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਜਸਟਿਨ ਬੀਬਰ ਨੇ ਦੱਸਿਆ ਹੈ ਕਿ ਉਹ ਇੱਕ ਵਾਇਰਸ ਕਾਰਨ ਇਸ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ। ਇਹ ਵਾਇਰਸ ਉਸ ਦੇ ਚਿਹਰੇ ਦੀਆਂ ਨਸਾਂ 'ਤੇ ਹਮਲਾ ਕਰ ਰਿਹਾ ਹੈ। ਜਿਸ ਕਾਰਨ ਉਸ ਦੇ ਅੱਧੇ ਚਿਹਰੇ 'ਤੇ ਅਧਰੰਗ ਹੋ ਗਿਆ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਜਸਟਿਨ ਬੀਬਰ ਨੇ ਕੈਪਸ਼ਨ ਦੇ ਵਿੱਚ ਲਿਖਿਆ, "IMPORTANT PLEASE WATCH. I love you guys and keep me in your prayers"
Image Source: Instagramਇੰਨਾ ਹੀ ਨਹੀਂ ਜਸਟਿਨ ਬੀਬਰ ਨੇ ਇਸ ਵੀਡੀਓ 'ਚ ਫੈਨਜ਼ ਨੂੰ ਇਹ ਵੀ ਦਿਖਾਇਆ ਹੈ ਕਿ ਕਿਸ ਤਰ੍ਹਾਂ ਉਹ ਇੱਕ ਪਾਸੇ ਅੱਖਾਂ ਮੀਚਣ 'ਚ ਅਸਮਰਥ ਹੈ। ਜਸਟਿਨ ਨੂੰ ਅਧਰੰਗ ਵਾਲੇ ਪਾਸੇ ਤੋਂ ਹੱਸ ਵੀ ਨਹੀਂ ਪਾਉਂਦੇ ਜਾਂ ਕਿਸੇ ਹੋਰ ਤਰ੍ਹਾਂ ਦੀ ਮੂਵਮੈਂਟ ਨਹੀਂ ਕਰ ਪਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਤੀਜੀ ਵਾਰ ਹੈ ਜਦੋਂ ਜਸਟਿਨ ਦਾ ਵਰਲਡ ਟੂਰ ਰੱਦ ਹੋਇਆ ਹੈ। ਕੋਰੋਨਾ ਕਾਰਨ ਪਹਿਲਾਂ ਵੀ ਦੋ ਵਾਰ ਸ਼ੋਅ ਨੂੰ ਮੁਲਤਵੀ ਕਰਨਾ ਪਿਆ ਸੀ। ਇਸ ਵਾਰ ਜਸਟਿਨ ਬੀਬਰ ਭਾਰਤ ਵਿੱਚ ਵੀ ਸ਼ੋਅ ਕਰਨ ਵਾਲੇ ਹਨ।
ਜਸਟਿਨ ਦੀ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਲੱਖਾਂ ਫੈਨਜ਼ ਉਨ੍ਹਾਂ ਦੀ ਹੌਸਲਾ ਅਫਜਾਈ ਕਰ ਰਹੇ ਹਨ ਤੇ ਉਸ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਕਿ ਜਸਟਿਨ ਨੇ ਆਪਣੀ ਸੱਚਾਈ ਬਿਆਨ ਕਰ ਇੱਕ ਸੱਚੇ ਕਲਾਕਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਫੈਨਜ਼ ਉਨ੍ਹਾਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 28 ਸਾਲਾ ਜਸਟਿਸ ਨੇ ਹਾਲ ਹੀ ਵਿੱਚ ਜਸਟਿਸ ਵਰਲਡ ਟੂਰ ਦਾ ਐਲਾਨ ਕੀਤਾ ਹੈ।
image From google
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ਯਾਰਾ ਇਸ ਵਾਰ ਤੇਰੀ ਵਿਸ਼ ਨਹੀਂ ਆਈ...
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਆਪਣੇ ਵਰਲਡ ਟੂਰ 'ਤੇ ਜਸਟਿਨ ਬੀਬਰ ਭਾਰਤ ਆ ਕੇ ਇੱਕ ਸ਼ੋਅ ਕਰਨ ਵਾਲੇ ਸਨ। ਹਾਲਾਂਕਿ ਜਸਟਿਨ ਦਾ ਭਾਰਤ 'ਚ 18 ਅਕਤੂਬਰ ਨੂੰ ਸ਼ੋਅ ਹੈ। ਫੈਨਜ਼ ਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਕੇ ਭਾਰਤ ਆ ਜਾਵੇਗਾ। ਇਸ ਤੋਂ ਪਹਿਲਾਂ ਜਸਟਿਨ ਸਾਲ 2017 'ਚ ਭਾਰਤ ਆਏ ਸਨ।
View this post on Instagram