ਜ਼ੋਰਾਵਾਰ ਸਿੰਘ ਉਰਫ਼ ਨੂਰ ਨੂੰ ਕਿਹਾ ਜਾਂਦਾ ਹੈ ਗਿੱਧਿਆਂ ਦੀ ਰਾਣੀ, ਜਾਣੋ ਜ਼ੋਰਾਵਰ ਸਿੰਘ ਤੋਂ ਕਿਵੇਂ ਬਣੇ ਨੂਰ ਜ਼ੋਰਾ
ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜ਼ੋਰਵਾਰ ਸਿੰਘ ਤੋਂ ਨੂਰ ਜ਼ੋਰਾ ਬਣਨ ਦੀ ਕਹਾਣੀ ਦੇ ਬਾਰੇ ਦੱਸਾਂਗੇ । ਨੂਰ ਜ਼ੋਰਾ ਸੱਤ ਭੈਣਾਂ ਦਾ ਇਕਲੌਤਾ ਭਰਾ ਹੈ। ਬਚਪਨ ‘ਚ ਆਪਣੀਆਂ ਭੈਣਾਂ ਦੇ ਨਾਲ ਉਹ ਅਕਸਰ ਵਿਆਹਾਂ ‘ਚ ਗਾਉਣ ਦੇ ਵੇਲੇ ਚਲੇ ਜਾਇਆ ਕਰਦੇ ਸਨ । ਭੈਣਾਂ ਵੀ ਉਸ ਦੇ ਕੁੜੀਆਂ ਵਾਂਗ ਜੂੰਡੇ ਕਰ ਦਿੰਦੀਆਂ ਸਨ ।
ਜ਼ੋਰਾਵਰ ਸਿੰਘ ਉਰਫ਼ ਨੂਰ ਜ਼ੋਰਾ (Noor Zora) ਨੂੰ ਅੱਜਕੱਲ੍ਹ ਤੁਸੀਂ ਹਰ ਗਿੱਧੇ ਦੀ ਪਿੜ ‘ਚ ਨੱਚਦੇ ਹੋਏ ਵੇਖਿਆ ਹੋਵੇਗਾ । ਹਰ ਵਿਆਹ ਸ਼ਾਦੀ ਅਤੇ ਖੁਸ਼ੀਆਂ ਵਾਲੇ ਮੌਕੇ ‘ਤੇ ਉਹ ਆਪਣੇ ਗਿੱਧੇ ਦੇ ਨਾਲ ਧਮਾਲ ਮਚਾਉਂਦੇ ਹੋਏ ਦਿਖਾਈ ਦਿੰਦੇ ਹਨ ।ਪੰਜਾਬ ‘ਚ ਉਹ ਗਿੱਧਿਆਂ ‘ਦੀ ਰਾਣੀ ਨਾਂਅ ਨਾਲ ਮਸ਼ਹੂਰ ਹਨ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜ਼ੋਰਵਾਰ ਸਿੰਘ ਤੋਂ ਨੂਰ ਜ਼ੋਰਾ ਬਣਨ ਦੀ ਕਹਾਣੀ ਦੇ ਬਾਰੇ ਦੱਸਾਂਗੇ । ਨੂਰ ਜ਼ੋਰਾ ਸੱਤ ਭੈਣਾਂ ਦਾ ਇਕਲੌਤਾ ਭਰਾ ਹੈ। ਬਚਪਨ ‘ਚ ਆਪਣੀਆਂ ਭੈਣਾਂ ਦੇ ਨਾਲ ਉਹ ਅਕਸਰ ਵਿਆਹਾਂ ‘ਚ ਗਾਉਣ ਦੇ ਵੇਲੇ ਚਲੇ ਜਾਇਆ ਕਰਦੇ ਸਨ ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਆਪਣੇ ਦੋਸਤਾਂ ਦੇ ਨਾਲ ਕੀਤੀ ਮਸਤੀ, ਵੇਖੋ ਵੀਡੀਓ
ਭੈਣਾਂ ਵੀ ਉਸ ਦੇ ਕੁੜੀਆਂ ਵਾਂਗ ਜੂੰਡੇ ਕਰ ਦਿੰਦੀਆਂ ਸਨ । ਇੱਥੋਂ ਹੀ ਉਸ ਨੂੰ ਗਿੱਧੇ ਦੀ ਚੇਟਕ ਲੱਗੀ ਅਤੇ ਹੌਲੀ ਹੌਲੀ ਇਸ ਬਾਲਪਣ ਵਾਲੀ ਉਮਰੇ ਮਨ ‘ਚ ਉਕਰੀਆਂ ਭਾਵਨਾਵਾਂ ਜਦੋਂ ਉਹ ਜਵਾਨ ਹੋਏ ਤਾਂ ਪੁੰਗਰਨੀਆਂ ਸ਼ੁਰੂ ਹੋ ਗਈਆਂ ਸਨ ।
ਗਿੱਧੇ ਦੇ ਵੇਸ ਧਾਰਨ ਦੇ ਲਈ ਉਸ ਨੇ ਕੁੜੀਆਂ ਵਾਲਾ ਬਾਣਾ ਪਾ ਲਿਆ । ਉਹ ਹੌਲੀ ਹੌਲੀ ਪੰਜਾਬ ਦਾ ਮਸ਼ਹੂਰ ਗਿੱਧਾ ਕਲਾਕਾਰ ਬਣ ਗਿਆ ।
ਨੂਰ ਜ਼ੋਰਾ ਦੇ ਨਾਲ-ਨਾਲ ਉਸ ਦੇ ਹੋਰ ਸਾਥੀ ਕਲਾਕਾਰ ਵੀ ਸ਼ਾਮਿਲ ਹਨ ਜੋ ਗਿੱਧੇ ਦਾ ਵੇਸ ਧਾਰ ਕੇ ਗਿੱਧਿਆਂ ‘ਚ ਰੌਣਕਾਂ ਲਗਾਉਂਦੇ ਹਨ ।ਉਸ ਨੇ ਆਪਣੀ ਜ਼ਿੰਦਗੀ ਨੂੰ ਗਿੱਧੇ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਅੱਜ ਉਹ ਹਰ ਖੁਸ਼ੀ ਦੇ ਮੌਕੇ ‘ਤੇ ਗਿੱਧੇ ਦੇ ਨਾਲ ਧਮਾਲ ਪਾਉਂਦਾ ਨਜ਼ਰ ਆਉਂਦਾ ਹੈ।
ਕਈ ਵਾਰ ਸੁਣਨੇ ਪੈਂਦੇ ਤਾਅਨੇ
ਨੂਰ ਜ਼ੋਰਾ ਨੂੰ ਆਪਣੇ ਇਸ ਵੇਸ ਦੇ ਧਾਰਨ ਕਰਨ ਦੇ ਕਾਰਨ ਲੋਕਾਂ ਦੇ ਤਾਅਨੇ ਵੀ ਸੁਣਨੇ ਪੈਂਦੇ ਹਨ । ਕੋਈ ਉਸ ਨੂੰ ਖੁਸਰਾ, ਟ੍ਰਾਂਸਜੈਂਡਰ ਤੇ ਕਈ ਨਾਵਾਂ ਦੇ ਨਾਲ ਪੁਕਾਰਦੇ ਹਨ । ਨੂਰ ਜ਼ੋਰਾ ਦਾ ਕਹਿਣਾ ਹੈ ਕਿ ਲੋਕਾਂ ਦੇ ਕੋਲੋਂ ਕਲਾ ਗ੍ਰਹਿਣ ਕੀਤੀ ਤੇ ਲੋਕਾਂ ਨੇ ਸਵੀਕਾਰ ਵੀ ਕੀਤਾ ਹੈ। ਪੜ੍ਹਾਈ ਦੇ ਵਿੱਚ ਨੂਰ ਜ਼ੋਰਾ ਬਹੁਤ ਹੁਸ਼ਿਆਰ ਰਹੇ ਹਨ । ਉਹ ਕਾਲਜ ਦੇ ਯੂਥ ਫੈਸਟੀਵਲ ‘ਚ ਵੀ ਗਿੱਧਾ ਸਿਖਾਉਂਦੇ ਹਨ ।